ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਚਾਹ ਇੱਕ ਬਹੁਤ ਹੀ ਮਨਪਸੰਦੀ ਦੀ ਚੀਜ ਹੈ | ਇੱਕ ਦਿਨ ਦੇ ਅੰਦਰ ਹਰ ਇਨਸਾਨ 2 ਕੱਪ ਚਾਹ ਦੇ ਤਾਂ ਲਾਜ਼ਮੀ ਪੀਂਦਾ ਹੈ | ਲੋਕ ਚਾਹ ਨੂੰ ਇੱਕ ਨਸ਼ੇ ਦੀ ਤਰਾਂ ਲੈਂਦੇ ਹਨ ਕਈ ਲੋਕਾਂ ਦਾ ਤਾਂ ਚਾਹ ਦੀ ਬਿਨਾਂ ਬੈੱਡ ਤੋਂ ਉੱਠਣਾ ਔਖਾ ਹੋ ਜਾਂਦਾ ਹੈ ਜਿਵੇਂ ਇੱਕ ਗੱਡੀ ਤੇਲ ਬਿਨਾਂ ਨਹੀਂ ਚਲਦੀ ਇਸੇਂ ਤਰਾਂ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਚਾਹ ਦੇ ਬਿਨਾ ਕੋਈ ਕੰਮ ਨਹੀਂ ਕਰ ਸਕਦੇ | ਚਾਹ ਦੇ ਪਿੱਛੇ ਬਹੁਤ ਸਾਰੇ ਤਰਕ ਹਨ। ਕੁਝ ਲੋਕ ਦਾ ਕਹਿਣਾ ਕਿ ਚਾਹ ਸਿਹਤ ਲਈ ਹਾਨੀਕਾਰਕ ਹੈ ਇਸ ਨਾਲ ਬੀਮਾਰੀਆਂ ਵਧਦੀਆਂ ਹਨ ,ਦੂਜੇ ਪਾਸੇ ਬਹੁਤੇ ਲੋਕ ਇਹ ਮੰਨਦੇ ਹਨ ਕਿ ਚਾਹ ਸਾਡੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਸਕਦੀ ਹੈ। ਇਸ ਸਭ ਦੇ ਵਿਚਕਾਰ, ਇੱਕ ਤੀਜੀ ਸ਼੍ਰੇਣੀ ਵੀ ਹੈ ਜੋ ਕੈਫੀਨ ਨੂੰ ਸਿਰ ਦਰਦ, ਨੀਂਦ ਵਿੱਚ ਵਿਘਨ ਤੇ ਚਿੰਤਾ ਦਾ ਕਾਰਨ ਮੰਨਦੀ ਹੈ।
ਚਾਹ ਨੂੰ ਲੈ ਕੇ ਸਾਰੀਆਂ ਗੱਲਾਂ ਨੂੰ ਦੂਰ ਕਰਨ ਲਈ, ਮਾਹਰ ਲਿਊ ਕੋਟੀਨਹੋ ਨੇ ਕੁਝ ਸੁਝਾਅ ਦਿੱਤੇ ਹਨ। ਉਹ ਕਹਿੰਦੇ ਹਨ ਕਿ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਚਾਹ ਨੂੰ ਆਪਣੇ ਲਈ ਸਿਹਤਮੰਦ ਬਣਾ ਸਕਦੇ ਹੋ। ਤੁਹਾਡੀ ਮਦਦ ਲਈ, ਉਨ੍ਹਾਂ ਇੰਸਟਾਗ੍ਰਾਮ ‘ਤੇ ਕੁਝ ਸੁਝਾਅ ਪੋਸਟ ਕੀਤੇ ਹਨ।
ਸਿਹਤਮੰਦ ਚਾਹ ਨੂੰ ਬਣਾਉਣ ਦੇ ਤਰੀਕੇ
ਪੱਤੀਆਂ- ਹਮੇਸ਼ਾ ਚੰਗੀ ਕੁਆਲਿਟੀ ਦੀਆਂ ਚਾਹ ਪੱਤੀਆਂ ਦੀ ਵਰਤੋਂ ਕਰੋ। ਵਧੀਆ ਚਾਹ ਬਾਜ਼ਾਰ ਵਿੱਚ ਕੁਝ ਮਹਿੰਗੀ ਮਿਲ ਸਕਦੀ ਹੈ, ਪਰ ਇਸ ਦਾ ਸੁਆਦ ਬਿਹਤਰ ਹੁੰਦਾ ਹੈ ਅਤੇ ਸਾਡੀ ਸਿਹਤ ਲਈ ਲਾਭਦਾਇਕ ਹੁੰਦਾ ਹੈ।
ਲੈਕਟੋਜ਼ ਸੰਵੇਦਨਸ਼ੀਲਤਾ- ਜੇ ਦੁੱਧ ਦੇ ਕਾਰਨ ਪੇਟ ਫੁੱਲਦਾ ਹੈ ਜਾਂ ਲੈਕਟੋਜ਼ ਤੋਂ ਐਲਰਜੀ ਹੈ, ਤਾਂ ਅਸੀਂ ਪੈਕ ਕੀਤੇ ਦੁੱਧ ਨਾਲੋਂ ਕੁਦਰਤੀ ਦੁੱਧ ਵਰਤ ਸਕਦੇ ਹਾਂ। ਜੇ ਇਹ ਵੀ ਸਾਡੀ ਮਦਦ ਨਹੀਂ ਕਰਦਾ, ਤਾਂ ਦੁੱਧ ਤੋਂ ਦੂਰ ਰਹੋ ਤੇ ਕਾਲੀ ਚਾਹ ਦੀ ਵਰਤੋਂ ਕਰੋ।
ਨਕਲੀ ਮਿੱਠਾ- ਨਕਲੀ ਮਿੱਠੇ ਦੀ ਵਰਤੋਂ ਕਰਨ ਦੀ ਬਜਾਏ ਸਟੀਵੀਆ ਯਾਨੀ ਮਿੱਠੀ ਤੁਲਸੀ ਜਾਂ ਕੁਦਰਤੀ ਗੁੜ ਦੀ ਵਰਤੋਂ ਕਰੋ।
ਮਸਾਲੇ ਤੇ ਜੜ੍ਹੀਆਂ-ਬੂਟੀਆਂ- ਚਾਹ ਦੇ ਸਿਹਤ ਲਾਭ ਵਧਾਉਣ ਲਈ, ਕੱਪ ਵਿੱਚ ਲੌਂਗ, ਇਲਾਇਚੀ, ਅਦਰਕ, ਦਾਲ-ਚੀਨੀ, ਤੁਲਸੀ ਜਾਂ ਕੇਸਰ ਸ਼ਾਮਲ ਕਰੋ।
ਸਮਾਂ- ਲਿਊਕ ਦਾ ਕਹਿਣਾ ਹੈ ਕਿ ਸਾਨੂੰ ਖਾਲੀ ਪੇਟ ਚਾਹ ਨਹੀਂ ਪੀਣੀ ਚਾਹੀਦੀ। ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨੀ ਵੀ ਚੰਗਾ ਵਿਚਾਰ ਨਹੀਂ।
ਕੈਫ਼ੀਨ- ਜੇ ਚਾਹ ਵਿੱਚ ਮੌਜੂਦ ਕੈਫ਼ੀਨ ਸਾਨੂੰ ਵਧੇਰੇ ਤੇਜ਼ਾਬੀ ਬਣਾ ਰਹੀ ਹੈ ਜਾਂ ਸਾਡੀ ਨੀਂਦ ਨੂੰ ਪ੍ਰੇਸ਼ਾਨ ਕਰ ਰਹੀ ਹੈ, ਤਾਂ ਇਸ ਨੂੰ ਛੱਡਣਾ ਬਿਹਤਰ ਹੈ। ਹਾਲਾਂਕਿ, ਅਸੀਂ ਤੁਲਸੀ ਵਾਲੀ ਚਾਹ ਵੀ ਪੀ ਸਕਦੇ ਹਾਂ, ਜਿਸ ਵਿੱਚ ਕੈਫੀਨ ਨਹੀਂ ਹੁੰਦੀ।
ਹੋਰ ਸੁਝਾਅ- ਅਸੀਂ ਰੋਜ਼ਾਨਾ ਦੋ ਕੱਪ ਚਾਹ ਦਾ ਸੇਵਨ ਸੁਰੱਖਿਅਤ ਢੰਗ ਨਾਲ ਜਾਰੀ ਰੱਖ ਸਕਦੇ ਹਾਂ ਜਦੋਂ ਤੱਕ ਡਾਕਟਰ ਕੋਈ ਹੋਰ ਸਲਾਹ ਨਾ ਦੇਵੇ। ਪਰ ਜੇ ਤੁਸੀਂ ਦਿਨ ਵਿੱਚ ਪੰਜ ਜਾਂ ਵੱਧ ਕੱਪ ਪੀਣ ਦੀ ਆਦਤ ਪਾ ਲਈ ਹੈ, ਤਾਂ ਸਮਾਂ ਆ ਗਿਆ ਹੈ ਕਿ ਹੌਲੀ-ਹੌਲੀ ਇਸ ਆਦਤ ਤੋਂ ਦੂਰ ਚਲੇ ਜਾਓ। ਇਸ ਤੋਂ ਇਲਾਵਾ, ਸ਼ਹਿਦ ਦੇ ਨਾਲ ਚਾਹ ਨੂੰ ਨਾ ਉਬਾਲੋ ਤੇ ਨਾ ਪੀਓ। ਜੇ ਸਾਨੂੰ ਕੋਈ ਸਿਹਤ ਸਮੱਸਿਆ ਨਹੀਂ ਹੈ, ਤਾਂ ਇੱਕ ਚਮਚ ਖੰਡ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਬਹੁਤ ਜ਼ਿਆਦਾ ਖੰਡ ਦਾ ਸੇਵਨ ਨਾ ਕਰੋ।