ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਚੋਣਾਂ ‘ਚ ਹਾਰ ਤੋਂ ਬਾਅਦ ਚੁੱਪੀ ਤੋੜੀ ਹੈ।ਮੂਸੇਵਾਲਾ ਨੇ ਇੱਕ ਸ਼ੋਅ ਦੌਰਾਨ ਕਿਹਾ ਕਿ ਮੇਰੀ ਹਾਰ ਦਾ ਮਜ਼ਾਕ ਉਡਾ ਰਹੇ ਹਨ।ਜੋ ਅੱਜ ਪੰਜਾਬ ਦੇ ਸੀਅੇੱਮ ਭਗਵੰਤ ਮਾਨ ਬਣੇ ਹਨ ਉਨ੍ਹਾਂ ਦੀ ਤਾਂ 15 ਸਾਲ ਪਹਿਲਾਂ ਜ਼ਮਾਨਤ ਜਬਤ ਹੋ ਗਈ ਸੀ।ਮੈਨੂੰ 40 ਹਜ਼ਾਰ ਵੋਟਾਂ ਪਈਆਂ, ਮੇਰੀ ਜਮਾਨਤ ਜਬਤ ਨਹੀਂ ਹੋਈ।
ਮੂਸੇਵਾਲਾ ਨੇ ਕਿਹਾ ਕਿ ਇਹ ਕੋਈ ਕੁੰਭ ਦਾ ਮੇਲਾ ਨਹੀਂ ਹੈ।ਅਗਲੀ ਵਾਰ ਫਿਰ ਲੜਾਂਗਾ।ਮੂਸੇਵਾਲਾ ਨੇ ਅੱਗੇ ਵੀ ਰਾਜਨੀਤੀ ‘ਚ ਸਰਗਰਮ ਰਹਿਣ ਦੀ ਗੱਲ ਕਹੀ।ਸਿੱਧੂ ਮੂਸੇਵਾਲਾ ਨੇ ਕਿਹਾ ਮੈਂ ਆਪਣੀ ਜਿੰਮੇਵਾਰੀ ਨਿਭਾਈ, ਅੱਗੇ ਵੀ ਖੜ੍ਹਾ ਰਹਾਂਗਾ।
ਸਿੱਧੂਮੂਸੇਵਾਲਾ ਦਾ ਕਹਿਣਾ ਹੈ ਕਿ ਮੇਰੀ ਮਾਂ ਨੇ ਮੈਨੂੰ ਇੱਕ ਗੱਲ ਸਿਖਾਈ ਜੋ ਕੁਝ ਤੇਰੇ ਹੱਥ ਅਤੇ ਝੋਲੀ ‘ਚ ਹੈ, ਉਹ ਲੋਕਾਂ ਦੀ ਵਜ੍ਹਾ ਨਾਲ ਹੈ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਵਿਜੈ ਸਿੰਗਲਾ ਨੇ 63323 ਵੋਟਾਂ ਨਾਲ ਹਰਾਇਆ।ਉਨ੍ਹਾਂ ਨੂੰ ਹੁਣ ਪੰਜਾਬ ਸਰਕਾਰ ‘ਚ ਚੁਣੌਤੀਪੂਰਨ ਸਿਹਤ ਮੰਤਰੀ ਬਣਾਇਆ ਗਿਆ ਹੈ।ਡਾ. ਵਿਜੈ ਸਿੰਗਲਾ ਨੇ ਜਿੱਤ ਦਾ ਜਸ਼ਨ ਵੀ ਜਬਰਦਸਤ ਤਰੀਕੇ ਨਾਲ ਮਨਾਇਆ ਸੀ।