ਪੰਜਾਬ ਦੇ ਮੁੱਖ ਮੰਤਰੀ ਵਲੋਂ ਆਪਣੇ ਵਿਧਾਇਕਾ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਖੁਸ਼ ਕਰਨ ਦੇ ਵਿਰੋਧ ਵਿੱਚ ਪਾਰਟੀ ਦੇ ਵਿਧਾਇਕਾਂ ਵਲੋਂ ਵੀ ਰੋਸ਼ ਜਿਤਾਇਆ ਜਾ ਰਿਹਾ ਹੈ ਉਥੇ ਅੱਜ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਮਲੋਟ ‘ਚ ਇਕ ਅਨੌਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ। ‘ਆਪ ਵਿਧਾਇਕਾਂ ਨੇ ਹੱਥਾਂ ਵਿਚ ਬਾਟੇ ਫੜ ਭੀਖ ਮੰਗ ਕੇ ਰੋਸ਼ ਪ੍ਰਦਰਸ਼ਨ ਕੀਤਾ ਹੈ।
‘ਆਪ’ ਵਿਧਾਇਕਾਂ ਨੇ ਮਲੋਟ ਦੀ ਪੁਰਾਣੀ ਤਹਿਸੀਲ ਰੋਡ ‘ਤੇ ਹੱਥਾਂ ਵਿਚ ਠੂਠੇ ਫੜ ਕੇ ਭੀਖ ਮੰਗੀ। ਉਨ੍ਹਾਂ ਕਿਹਾ ਕਿ ਸਾਡੇ ਪ੍ਰਦਰਸ਼ਨ ਕਰਨ ਦਾ ਮਕਸਦ ਹੈ ਕਿ ਪੰਜਾਬ ਸਰਕਾਰ ਦੇ ਵਿਧਾਇਕ ਗਰੀਬ ਹਨ ਜੋ ਨੌਕਰੀਆਂ ਦੀ ਮੰਗ ਕਰ ਰਹੇ ਹਨ ਉਨ੍ਹਾਂ ਨੂੰ ਭੀਖ ਇਕੱਠੀ ਕਰ ਕੇ ਦਿਤੀ ਜਾਵੇ । ਉਨ੍ਹਾਂ ਕਿਹਾ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਜਾਣਗੀਆਂ ਪਰ ਬੇਰੁਜ਼ਗਾਰਾਂ ਨੂੰ ਤਾਂ ਨੌਕਰੀਆਂ ਦਿੱਤੀਆਂ ਨਹੀਂ ਹੁਣ ਉਨ੍ਹਾਂ ਦੇ ਵਿਧਾਇਕਾ ਦੇ ਪਰਿਵਾਰਾਂ ਨੂੰ ਤਰਸ ਦੇ ਅਧਾਰ ‘ਤੇ ਦਿੱਤੀਆਂ ਜਾ ਰਹੀਆਂ ਹਨ ਅਸੀਂ ਉਨ੍ਹਾਂ ਵਿਧਾਇਕਾ ਦੇ ਪਰਿਵਾਰਾਂ ਦੀ ਗਰੀਬੀ ਨੂੰ ਦੂਰ ਕਰਨ ਲਈ ਭੀਖ ਮੰਗ ਕੇ ਉਨਾਂ ਨੂੰ ਭੇਜ ਰਹੇ ਹਨ ਇਹ ਭੀਖ ਇਸ ਹਲਕੇ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਅਜਇਬ ਸਿੰਘ ਭੱਟੀ ਰਾਹੀਂ ਭੇਜਾਂਗੇ।