ਦੇਸ਼ ‘ਚ ਮੌਤਾਂ ਦਾ ਅੰਕੜਾ ਲਗਾਤਾਰ ਵੱਧ ਰਹੇ ਪਰ ਜੇ ਕੋਰੋਨਾ ਦੇ ਮਾਮਲਿਆ ਦੀ ਗੱਲ ਕਰੀਏ ਤਾਂ ਕੋਰੋਨਾ ਦੇ ਕੇਸ ਘਟਣੇ ਸ਼ੁਰੂ ਹੋ ਗਏ ਹਨ | ਪੰਜਾਬ ਦੇ ਨਾਲ ਨਾਲ ਹੁਣ ਹਰਿਆਣਾ ਦੇ ਵਿੱਚ ਵੀ ਕੋਰੋਨਾ ਮਹਾਮਾਰੀ ਦੇ ਮਾਮਲੇ ਹ ਘੱਟਣੇ ਸ਼ੁਰੂ ਹੋ ਗਏ ਹਨ। ਪਰ ਫਿਰ ਵੀ ਸੁਰੱਖਿਆ ਵਜੋਂ ਕਦਮ ਚੁੱਕਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਲਗਾਏ ਗਏ ਕਰਫਿਊ ਨੂੰ ਇੱਕ ਹੋਰ ਹਫਤੇ ਤੱਕ ਵਧਾਉਣ ਦਾ ਫੈਸਲਾ ਲਿਆ ਹੈ, ਤਾਂ ਜੋ ਇਸ ਮਹਾਮਾਰੀ ਤੋਂ ਸੂਬੇ ਨੂੰ ਸੁਰੱਖਿਅਤ ਕੀਤਾ ਜਾ ਸਕੇ।ਇਸ ਫੈਸਲੇ ਤਹਿਤ ਹਰਿਆਣਾ ਵਿੱਚ ਕਰਫਿਊ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਇਸ ਵਿੱਚ ਪਹਿਲਾਂ ਤੋਂ ਲਗਾਈਆਂ ਪਾਬੰਦੀਆਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ। ਹਾਲਾਂਕਿ ਕੁਝ ਮਾਮਲਿਆਂ ਵਿੱਚ ਲੋਕਾਂ ਨੂੰ ਕੁਝ ਛੋਟ ਦਿੱਤੀ ਗਈ ਹੈ।ਜਿਸ ਵਿੱਚ ਇਕੱਲੀ ਜਗ੍ਹਾ ‘ਤੇ ਸਥਿਤ ਦੁਕਾਨਾਂ ਨਾਈਟ ਕਰਫਿਊ ਤੋਂ ਇਲਾਵਾ ਸਾਰਾ ਦਿਨ ਖੋਲ੍ਹੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਦੂਸਰੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਈਵਨ-ਓਡ ਪ੍ਰਣਾਲੀ ਦੇ ਹਿਸਾਬ ਨਾਲ ਖੋਲ੍ਹੀਆਂ ਜਾ ਸਕਣਗੀਆਂ, ਜਿਸ ਵਿੱਚ ਈਵਨ ਨੰਬਰ ਵਾਲੀਆਂ ਦੁਕਾਨਾਂ ਇੱਕ ਦਿਨ ਅਤੇ ਓਡ ਨੰਬਰ ਵਾਲੀਆਂ ਦੁਕਾਨਾਂ ਦੂਜੇ ਦਿਨ ਖੁੱਲ੍ਹਣਗੀਆਂ, ਜਦਕਿ ਮਾਲਜ਼ ਅਜੇ ਨਹੀਂ ਖੋਲ੍ਹੇ ਜਾਣਗੇ।ਦੱਸ ਦੇਈਏ ਕਿ ਹਰਿਆਣਾ ਵਿੱਚ 3 ਮਈ ਤੋਂ ਲੌਕਡਾਊਨ ਲਗਾਇਆ ਗਿਆ ਸੀ, ਜਿਸ ਨੂੰ ਪਹਿਲਾਂ 10 ਮਈ ਤੱਕ, ਫਿਰ 17 ਮਈ ਤੱਕ ਅਤੇ ਫਿਰ 24 ਮਈ ਤੱਕ ਵਧਾਇਆ ਗਿਆ ਸੀ।