ਭਾਜਪਾ ਨੇ ਰਾਸ਼ਟਰਪਤੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਸਮਰਥਨ ਮੰਗਿਆ ਹੈ।ਭਾਜਪਾ ਨੇ ਆਦੀਵਾਸੀ ਸਮਾਜ ਤੋਂ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਹੈ।ਇਸ ਸਬੰਧ ‘ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸੁਖਬੀਰ ਬਾਦਲ ਨਾਲ ਫੋਨ ‘ਤੇ ਗੱਲ ਕੀਤੀ ਤੇ ਸਮਰਥਨ ਮੰਗਿਆ।ਹਾਲਾਂਕਿ ਸੁਖਬੀਰ ਨੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ।
ਭਾਜਪਾ ਉਮੀਦਵਾਰ ਨੂੰ ਸਮਰਥਨ ‘ਤੇ ਚਰਚਾ ਲਈ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ।ਜਿਸ ‘ਤੇ ਅੰਤਿਮ ਫੈਸਲਾ ਲਿਆ ਜਾਵੇਗਾ।ਸੂਤਰਾਂ ਮੁਤਾਬਕ ਅਕਾਲੀ ਦਲ ਮੁਰਮੂ ਨੂੰ ਸਮਰਥਨ ਦੇ ਸਕਦਾ ਹੈ।ਵਿਰੋਧੀ ਧਿਰ ਨੇ ਯਸ਼ਵੰਤ ਸਿਨਹਾ ਨੂੰ ਸੰਯੁਕਤ ਉਮੀਦਵਾਰ ਬਣਾਇਆ ਹੈ।
ਖੇਤੀ ਕਾਨੂੰਨਾਂ ‘ਤੇ ਛੱਡਿਆ ਸੀ 24 ਸਾਲ ਦਾ ਸਾਥ
ਅਕਾਲੀ ਦਲ ਅਤੇ ਭਾਜਪਾ ਕਰੀਬ 24 ਸਾਲ ਤੱਕ ਪੰਜਾਬ ‘ਚ ਗਠਬੰਧਨ ‘ਚ ਰਹੇ।ਪਿਛਲੇ ਸਾਲ ਕੇਂਦਰ ਸਰਕਾਰ ਖੇਤੀ ਕਾਨੂੰਨ ਲੈ ਕੇ ਆਈ।ਜਿਸਦੇ ਵਿਰੋਧ ‘ਚ ਪਹਿਲੇ ਅਕਾਲੀ ਦਲ ਨੇ ਕੇਂਦਰ ‘ਚ ਹਰਸਿਮਰਤ ਬਾਦਲ ਦਾ ਮੰਤਰੀ ਅਹੁਦਾ ਛੱਡਿਆ।ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਭਾਜਪਾ ਨਾਲ ਗਠਬੰਧਨ ਵੀ ਤੋੜ ਲਿਆ ਸੀ।ਪੰਜਾਬ ਚੋਣਾਂ ਤੋਂ ਬਾਅਦ ਉਨ੍ਹਾਂ ਦੇ ਨਾਲ ਆਉਣ ਦੀ ਉਮੀਦ ਦੀ ਪਰ ਦੋਵਾਂ ਦੀ ਬੁਰੀ ਹਾਰ ਤੋਂ ਬਾਅਦ ਇਹ ਕਵਾਇਦ ਅੱਗੇ ਨਹੀਂ ਵਧੀ।