ਦਲਜੀਤ ਚੀਮਾ ਦੇ ਵੱਲੋਂ ਮੁੜ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਹਨ |ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿਸ ਨੂੰ ਪ੍ਰਧਾਨ ਬਣਾਉਣਾ ਹੈ ਉਹ ਬਣਾ ਲੈਣ ਪਰ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਕਿਉਂਕਿ ਕਾਂਗਰਸ ਦੇ ਇਸ ਮਾਹੌਲ ਕਾਰਨ ਪਹਿਲਾ ਹੀ 2 ਮਹੀਨੇ ਖਰਾਬ ਹੋ ਚੁੱਕੇ ਹਨ| ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਇਤਰਾਜ ਨਹੀਂ ਹੈ ਕਿ ਕੋਣ ਕਾਂਗਰਸ ਦਾ ਪ੍ਰਧਾਨ ਬਣੇ ਪਰ ਕਾਂਗਰਸ ਦੇ ਪਿਛਲੇ ਕਈ ਦਿਨਾਂ ਤੋਂ ਬਣੇ ਮਾਹੌਲ ਨੂੰ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਖਤਮ ਹੋ ਚੁੱਕੀ ਹੈ| ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆ ਦੀ ਧਰਤੀ ਹੈ ਕਾਂਗਰਸ ਇਸ ਨੂੰ ਜਾਤ ਪਾਤ ਅਤੇ ਧਰਮ ਦੀ ਨੀਤੀ ਨਾਲ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਬਹੁਤ ਗਲਤ ਹੈ| ਦਲਜੀਤ ਚੀਮਾ ਨੇ ਕਾਂਗਰਸ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੇ ਤਰਸ ਕਰਨ ਬਜਾਏ ਪੰਜਾਬ ਦਾ ਜੱਟ,ਹਿੰਦੂ ਦੇ ਨਾਲ ਤਲਨਾ ਕਰ ਨੁਕਸਾਨ ਕਰਨ |