ਦਿੱਲੀ ‘ਚ ਅੱਜ ਹੋਣ ਵਾਲੀ ਕਾਂਗਰਸ ਅਨੁਸ਼ਾਸਨ ਕਮੇਟੀ ਦੀ ਮੀਟਿੰਗ ਮੁਲਤਵੀ ਹੋ ਗਈ ਹੈ।ਕਮੇਟੀ ਦੇ ਪ੍ਰਧਾਨ ਏਕੇ ਐਂਟਨੀ ਅਚਾਨਕ ਬੀਮਾਰ ਹੋ ਗਏ ਹਨ।ਜਿਸ ਕਾਰਨ ਇਹ ਫੈਸਲਾ ਲਿਆ ਗਿਆ।ਇਸ ਮੀਟਿੰਗ ‘ਚ ਪੰਜਾਬ ‘ਚ ਕਾਂਗਰਸ ਨੇਤਾ ਨਵਜੋਤ ਸਿੱਧੂ ‘ਤੇ ਕਾਰਵਾਈ ਦਾ ਫੈਸਲਾ ਲਿਆ ਜਾਣਾ ਸੀ।ਸਿੱਧੂ ਦੇ ਵਿਰੁੱਧ ਪੰਜਾਬ ਕਾਂਗਰਸ ਹਰੀਸ਼ ਚੌਧਰੀ ਨੇ ਸ਼ਿਕਾਇਤ ਕੀਤੀ ਸੀ।
ਇਸਦੇ ਲਈ ਪੰਜਾਬ ‘ਚ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਫਾਰਿਸ਼ ਕੀਤੀ ਸੀ।ਜਿਸ ਤੋਂ ਬਾਅਦ ਇਹ ਸ਼ਿਕਾਇਤ ਕਾਰਵਾਈ ਲਈ ਅਨੁਸ਼ਾਸਨ ਕਮੇਟੀ ਨੂੰ ਭੇਜ ਦਿੱਤੀ ਗਈ।ਨਵਜੋਤ ਸਿੱਧੂ ਦੇ ਰਵੱਈਆ ਤੋਂ ਕਾਂਗਰਸ ਬਹੁਤ ਖਫਾ ਹੈ।ਇਸ ਕਾਰਨ ਸਿੱਧੂ ‘ਤੇ ਵੱਡੀ ਕਾਰਵਾਈ ਹੋ ਸਕਦੀ ਹੈ।ਸਿੱਧੂੂ ਨੂੰ ਪਹਿਲਾਂ ਨੋਟਿਸ ਭੇਜਿਆ ਜਾਵੇਗਾ।ਉਸਦਾ ਜਵਾਬ ਮਿਲਦੇ ਹੀ ਸਿੱਧੂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ।
ਇਹ ਨਹੀਂ, ਕਾਂਗਰਸ ਸਿੱਧੂ ਨੂੰ ਪਾਰਟੀ ‘ਚੋਂ ਕੱਢ ਵੀ ਸਕਦੀ ਹੈ।ਇਸਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਕਿਸੇ ਵੀ ਨੇਤਾ ਦੇ ਨਾਲ ਫਿਟ ਨਹੀਂ ਬੈਠ ਰਹੇ ਹਨ।ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਤੋਂ ਬਾਅਦ ਹੁਣ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਵੀ ਚੱਲਣ ਨੂੰ ਰਾਜੀ ਨਹੀਂ ਹਨ।ਜਿਸ ਨਾਲ ਪੰਜਾਬ ‘ਚ ਕਾਂਗਰਸ ਦਾ ਸੰਕਟ ਬਰਕਰਾਰ ਹੈ।