ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦਾਅਵਾ ਕੀਤਾ ਹੈ ਕਿ ਇਸ ਵਾਰ ਪੰਜਾਬ ਵਿੱਚ ਗੱਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦਾ ਫਤਵਾ ਬਕਸੇ ਵਿੱਚ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਆੜੇ ਹੱਥੀਂ ਲਿਆ।
दिल्ली में 800 से ज्यादा नए ठेके खोलने वाले केजरीवाल को पंजाब की जनता बर्दाश्त नहीं करेगी।
"पंजाब में केजरीवाल का डिब्बा खाली निकलेगा" pic.twitter.com/KrKDiiCacX
— Tarun Chugh (@tarunchughbjp) February 22, 2022
ਚੁੱਘ ਨੇ ਕਿਹਾ ਕਿ ਜਿੱਤਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਸਿੱਧੂ ਹਾਰਨ ਵਾਲੇ ਹਨ। ਮੈਂ ਉਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਮਾਫੀਆ ਰਾਜ ਦੀ ਗੱਲ ਕਿਉਂ ਹੋ ਰਹੀ ਹੈ? ਜੇਕਰ 5 ਸਾਲ ਸਰਕਾਰ ਵਿੱਚ ਆਏ ਹਨ ਤਾਂ ਉਸ ਸਮੇਂ ਦੌਰਾਨ ਕੋਈ ਕਾਰਵਾਈ ਕਿਉਂ ਨਹੀਂ ਹੋਈ।
ਇਸ ਤੋਂ ਪਹਿਲਾਂ ਵੀ ਤੁਸੀਂ ਸਰਕਾਰ ਵਿੱਚ ਸੀ, ਉਸ ਸਮੇਂ ਤੁਸੀਂ ਕੁਝ ਕਿਉਂ ਨਹੀਂ ਕੀਤਾ? ਹੁਣ ਜਦੋਂ ਸਰਕਾਰ ਜਾ ਰਹੀ ਹੈ ਤਾਂ ਉਹ ਇਧਰ-ਉਧਰ ਦੀਆਂ ਗੱਲਾਂ ਕਰ ਰਹੇ ਹਨ।