ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬੱਸ ਲਗਾਤਾਰ ਨਵੀਆਂ ਦਿਸ਼ਾਵਾਂ ਵੱਲ ਵਧ ਰਹੀ ਹੈ। ਪੰਜਾਬ ਰੋਡਵੇਜ਼ ਅਤੇ ਪਨਬੱਸ ਬੱਸਾਂ ਨੂੰ ਲੋਕਾਂ ਦੀ ਸੇਵਾ ਲਈ ਨਵੇਂ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਇਸੇ ਕੜੀ ਤਹਿਤ ਅੰਮ੍ਰਿਤਸਰ ਦੇ ਦੋਵੇਂ ਡਿਪੂਆਂ ਨੂੰ ਕੁੱਲ ਮਿਲਾ ਕੇ 100 ਦੇ ਕਰੀਬ ਬੱਸਾਂ ਮਿਲਣ ਜਾ ਰਹੀਆਂ ਹਨ। ਇਹ 100 ਬੱਸਾਂ ਨਵੇਂ ਰੂਪ ‘ਚ ਸੜਕਾਂ ‘ਤੇ ਦੌੜਦੀਆਂ ਨਜ਼ਰ ਆਉਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਡਿਪੂ ਨੰਬਰ 2 ਦੇ ਜੀ.ਐਮ ਨਵਰਾਜ ਨੇ ਦੱਸਿਆ ਕਿ ਅੰਮ੍ਰਿਤਸਰ ਡਿਪੂ ਨੰਬਰ 1 ਅਤੇ ਅੰਮ੍ਰਿਤਸਰ ਡਿਪੂ ਨੰਬਰ 2 ਨੂੰ 50-50 ਨਵੀਆਂ ਬੱਸਾਂ ਜਲਦੀ ਹੀ ਉਨ੍ਹਾਂ ਦੇ ਬੇੜੇ ਵਿੱਚ ਸ਼ਾਮਲ ਹੋਣਗੀਆਂ। ਦੂਜੇ ਪਾਸੇ ਅੰਮ੍ਰਿਤਸਰ ਦੇ ਗੁਆਂਢੀ ਜ਼ਿਲ੍ਹੇ ਤਰਨਤਾਰਨ ਨੂੰ 33 ਬੱਸਾਂ ਅਤੇ ਪੱਟੀ ਡਿਪੂ ਨੂੰ 16 ਬੱਸਾਂ ਮਿਲ ਰਹੀਆਂ ਹਨ।