ਬੀਤੇ ਦਿਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਨਵਜੋਤ ਸਿੱਧੂ ਦਿੱਲੀ ਪਹੁੰਚੇ ਸਨ, ਕੱਲ ਸਵੇਰੇ ਹੀ ਮੁਲਾਕਾਤ ਲਈ ਸਿੱਧੂ ਰਵਾਨਾ ਹੋਏ ਸੀ, ਜਿਸ ਦੇ ਵਿਚਾਲੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਸੀ | ਇਹ ਕਿਆਸ ਲਾਏ ਜਾ ਰਹੇ ਸਨ ਕਿ ਹਾਈਕਮਾਨ ਦੇ ਵੱਲੋਂ 2022 ਦੀਆਂ ਚੋਣਾ ਲਈ ਪਲਾਇਨ ਬਣਾਇਆ ਗਿਆ ਹੈ ਜਿਸ ਨੂੰ ਲੈ ਕੇ ਸਿੱਧੂ ਨੂੰ ਦਿੱਲੀ ਬੁਲਾਇਆ ਗਿਆ ਹੈ |ਇਸ ਲਈ ਸਭ ਤੋਂ ਪਹਿਲਾਂ ਸਿੱਧੂ ਨੂੰ ਉਸ ‘ਤੇ ਰਾਜ਼ੀ ਕਰਨ ਲਈ ਬੁਲਾਇਆ ਗਿਆ ਹੈ ਕਿਉਂਕਿ ਬਾਕੀ ਸਾਰੀ ਕਾਂਗਰਸ ਤੋਂ ਹਾਈਕਮਾਨ ਨੇ ਉਨ੍ਹਾਂ ਦਾ ਪੱਖ ਸੁਣ ਲਿਆ ਹੈ |