ਕਾਂਗਰਸ ਦਾ ਕਲੇਸ਼ ਹਾਲੇ ਖਤਮ ਨਹੀਂ ਹੋਇਆ ਅੱਜ ਨਵਜੋਤ ਸਿੱਧੂ ਪਟਿਆਲਾ ਤੋਂ ਖੰਨਾ ਕਈ ਹੋਰ ਵਿਧਾਇਕਾਂ ਨਾਲ ਮੁਲਾਕਾਤ ਕਰਨ ਗਏ ਹਨ | ਜਿੱਥੇ ਸਿੱਧੂ ਗੁਰਕੀਰਟ ਕੋਟਲੀ ਅਤੇ ਲਖਬੀਰ ਲੱਖਾ ਨਾਲ ਸਿੱਧੂ ਨੇ ਮੁਲਾਕਾਤ ਕੀਤੀ | ਇਨ੍ਹਾਂ ਦੋਵਾਂ ਵਿਧਾਇਕਾਂ ਵੱਲੋਂ ਨਵਜੋਤ ਸਿੱਧੂ ਦਾ ਸਵਾਗਤ ਕੀਤਾ ਗਿਆ ਹੈ |
ਮੀਡੀਆ ਨਾਲ ਗੱਲਬਾਤ ਦੌਰਾਨ ਗੁਰਕੀਰਤ ਕੋਟਲੀ ਨੇ ਕਿਹਾ ਕਿ ਜੋ ਹਾਈਕਮਾਨ ਦਾ ਫੈਸਲਾ ਲਵੇਗਾ ਸਾਰੀ ਕਾਂਗਰਸ ਨੂੰ ਮਨਜ਼ੂਰ ਹੋਵੇਗਾ ਚਾਹੇ ਉਹ ਕਾਂਗਰਸ ਦਾ ਕਿੰਨਾ ਵੱਡਾ ਲੀਡਰ ਵੀ ਹੋਵੇ | ਇਸ ਦੇ ਨਾਲ ਹੀ ਕੋਟਲੀ ਨੇ ਕਿਹਾ ਹੁਣ ਸਾਰੀ ਕਾਂਗਰਸ ਮਿਲ ਕੇ ਕੰਮ ਕਰੇਗੀ |ਉਨ੍ਹਾਂ ਕਿਹਾ ਕਿ ਸਿੱਧੂ ਇੱਕ ਚੰਗੇ ਲੀਡਰ ਹਨ |
ਦੱਸਣਯੋਗ ਹੈ ਕਿ ਗੁਰਕੀਰਤ ਸਿੰਘ ਕੋਟਲੀ ਬੇਅੰਤ ਸਿੰਘ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਉੱਥੇ ਹੀ ਰਵਨੀਤ ਬਿੱਟੂ ਵੀ ਉਸੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਜੋ ਜੱਟ ਸਿੱਖ ਦੇ ਪ੍ਰਧਾਨ ਲਾਉਣ ਦੇ ਖਿਲਾਫ ਹਨ ਪਰ ਕੋਟਲੀ ਸਿੱਧੂ ਨੂੰ ਮਿਲ ਰਹੇ ਹਨ |