ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੇ ਕਲੇਸ਼ ਨੂੰ ਲੈ ਕੇ ਲਗਾਤਾਰ ਹਾਈਕਮਾਨ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਦੇ ਵਿਚਾਲੇ ਹੀ ਹਾਈਕਮਾਨ ਦੇ ਵੱਲੋਂ ਅੱਜ ਨਵਜੋਤ ਸਿੱਧੂ ਨੂੰ ਦਿੱਲੀ ਬੁਲਾਇਆ ਗਿਆ ਹੈ| ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ |
ਇਸ ਤੋਂ ਪਹਿਲਾ ਹਾਈਕਮਾਨ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਕਾਂਗਰਸੀਆਂ ਨਾਲ ਮੁਲਾਕਾਤ ਕਰ ਉਨਾਂ ਤੋਂ ਪੱਖ ਸੁਣੇ ਗਏ ਹਨ | ਸਾਰੇ ਕਾਂਗਰਸੀਆਂ ਦੇ ਪੱਖ ਸੁਣ ਕੇ ਹਾਈਕਮਾਨ ਦੇ ਵੱਲੋਂ ਪੰਜਾਬ ਲਈ ਪਲਾਨਿਗ ਕਰ ਲਈ ਗਈ ਹੈ, ਜਿਸ ਨੂੰ ਲਾਗੂ ਕਰਨ ਤੋਂ ਪਹਿਲਾਂ ਹਾਈਕਮਾਨ ਦੇ ਵੱਲੋਂ ਸਭ ਤੋਂ ਪਹਿਲਾ ਨਵਜੋਤ ਸਿੱਧੂ ਨੂੰ ਫ਼ੈਸਲੇ ‘ਤੇ ਰਾਜ਼ੀ ਹੋਣ ਲਈ ਬੁਲਾਇਆ ਗਿਆ ਹੈ| ਅੱਜ ਦੀ ਮੀਟਿੰਗ ਦੇ ਵਿੱਚ ਨਵਜੋਤ ਸਿੱਧੂ ਨੂੰ ਜ਼ਿੰਮੇਵਾਰੀ ਦੇਣ ਬਾਰੇ ਵੀ ਗੱਲਬਾਤ ਹੋ ਸਕਦੀ ਹੈ |ਸੂਤਰਾਂ ਮੁਤਾਬਿਕ ਰਾਹੁਲ ਗਾਂਧੀ ਵੱਲੋਂ ‘ਮਿਸ਼ਨ 2022’ ਨੂੰ ਲੈ ਕੇ ਰਣਨੀਤੀ ਬਾਰੇ ਨਵਜੋਤ ਸਿੱਧੂ ਨਾਲ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ।