ਬੀਤੇ ਦਿਨ ਮੋਗਾ ਦੇ ਨਿਗਾਹਾ ਰੋਡ ‘ਤੇ ਸਥਾਨਕ ਲੋਕਾਂ ਅਤੇ ਨਸ਼ੇ ਦੀ ਖਰੀਦੋ-ਫਰੋਖਤ ਕਰਨ ਵਾਲੇ ਲੋਕਾਂ ਵਿਚਕਾਰ ਲੜਾਈ ਹੋ ਗਈ ਸੀ ਅਤੇ ਨਸ਼ਾ ਖਰੀਦਣ ਵਾਲੇ ਨੌਜਵਾਨ ਨੂੰ ਕੁਝ ਸੱਟਾਂ ਲੱਗੀਆਂ ਸਨ ਅਤੇ ਹਸਪਤਾਲ ਦਾਖਲ ਕਰਵਾਇਆ ਸੀ, ਜਿਸ ਦੇ ਬਿਆਨਾਂ ‘ਤੇ ਪੁਲਸ ਨੇ 5 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਵਾਇਆ, ਜਿਸ ਕਾਰਨ ਗੁੱਸੇ ‘ਚ ਆਏ ਸਥਾਨਕ ਲੋਕਾਂ ਨੇ ਅੱਜ ਮੋਗਾ ਦੇ ਬਾਜ਼ਾਰ ‘ਚ ਧਰਨਾ ਦਿੱਤਾ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪੁਲਸ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਾਂ, ਇੱਥੇ ਸ਼ਰੇਆਮ ਨਸ਼ਾ ਵਿਕਦਾ ਹੈ
ਪਰ ਕੋਈ ਸੁਣਵਾਈ ਨਹੀਂ ਹੁੰਦੀ, ਕੱਲ੍ਹ ਫਿਰ ਕੁਝ ਲੋਕ ਸਾਡੇ ਨਾਲ ਹਨ, ਉਹ ਨਸ਼ੇ ਲੈਣ ਲਈ ਇਲਾਕੇ ਵਿੱਚ ਆਏ ਅਤੇ ਜਦੋਂ ਅਸੀਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਸਾਡੇ ਨਾਲ ਝਗੜਾ ਕੀਤਾ ਅਤੇ ਕੱਲ੍ਹ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਅਸੀਂ ਇੱਕ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਪਰ ਪੁਲਿਸ ਨੇ ਉਸਨੂੰ ਛੱਡ ਦਿੱਤਾ ਅਤੇ ਇਸ ਦੇ ਉਲਟ ਸਾਡੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋਇਆ,
ਜਿਸ ਦੇ ਰੋਹ ਵਿਚ ਅਸੀਂ ਇਨਸਾਫ ਲਈ ਇਥੇ ਧਰਨਾ ਦਿੱਤਾ, ਜਿਸ ਦੀ ਸ਼ਿਕਾਇਤ ‘ਤੇ ਪੁਲਸ ਨੇ ਸਥਾਨਕ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ, ਉਹੀ ਨੌਜਵਾਨ ਵੀ ਉਸੇ ਸਮੇਂ ਪਹੁੰਚ ਗਿਆ। ਪੁਲਿਸ ਦਾ ਕਹਿਣਾ ਸੀ ਕਿ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਉਸ ਯੂਬਾਕ ਨੇ ਪੁਲਿਸ ਅਤੇ ਮੀਡੀਆ ਨੂੰ ਦੱਸਿਆ ਕਿ ਉਹ ਅਕਸਰ ਇਲਾਕੇ ਵਿੱਚ ਨਸ਼ਾ ਖਰੀਦਣ ਜਾਂਦਾ ਹੈ ਅਤੇ ਉਹ ਕੱਲ੍ਹ ਵੀ ਉਥੇ ਨਸ਼ਾ ਖਰੀਦਣ ਗਿਆ ਸੀ, ਇਸ ਮੌਕੇ ਪੁਲੀਸ ਨਾਲ ਸਥਾਨਕ ਲੋਕਾਂ ਦੀ ਤਕਰਾਰ ਹੋ ਗਈ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਦੋਸਤ ਨੂੰ ਮਿਲਣ ਗਿਆ ਸੀ ਅਤੇ ਉਸਦਾ ਝਗੜਾ ਹੋ ਗਿਆ ਅਤੇ ਉਸਦੇ ਨਾਲ ਮਾਰਕੁੱਟ ਕੀਤੀ ਜਿਸ ਨੂੰ ਲੈ ਕੇ ਅਸੀਂ 5 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।ਪਰ ਪੁਲਿਸ ਨੂੰ ਸ਼ਿਕਾਇਤ ਕਰਤਾ ਨੇ ਜੋ ਬਿਆਨ ਦਿੱਤੇ ਜਿਸਦੇ ਬਿਆਨਾਂ ‘ਤੇ ਮਾਮਲਾ ਦਰਜ ਹੋਇਆ ਉਹ ਅੱਜ ਪੁਲਿਸ ਅਤੇ ਮੀਡੀਆ ਸਾਹਮਣੇ ਬੋਲ ਰਿਹਾ ਹੈ ਕਿ ਉਹ ਉਸ ਮੁਹੱਲੇ ‘ਚ ਨਸ਼ਾ ਲੈਣ ਗਿਆ ਸੀ।