ਮੰਗਲਵਾਰ, ਜਨਵਰੀ 13, 2026 04:30 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਨਿਊਜ਼ੀਲੈਂਡ ਸਰਕਾਰ ਨੇ ਕੋਰੋਨਾ ਦੀ ਆੜ ਦੇ ਵਿਚ ਵੀਜ਼ਾ ਅਰਜੀਆਂ ਰੋਕੀਆਂ, ਫੀਸਾਂ ਮੋੜਨਗੇ

by propunjabtv
ਜੁਲਾਈ 10, 2021
in ਦੇਸ਼, ਪੰਜਾਬ, ਵਿਦੇਸ਼
0

ਔਕਲੈਂਡ 10  ਜੁਲਾਈ, 2021: ਮੇਰੇ ਦੋਸਤ ਅਤੇ ਪ੍ਰਸਿੱਧ ਪੰਜਾਬੀ ਗਾਇਕ ਹਰਿੰਦਰ ਸੰਧੂ ਹੋਰਾਂ ਦਾ ਇਕ ਗੀਤ ‘ਗੁੱਡੀ ਦਾ ਪ੍ਰਾਹੁਣਾ’ ਬਹੁਤ ਮਸ਼ਹੂਰ ਹੋਇਆ ਸੀ। ਜਿਸ ਵਿਚ ਵਰਨਣ ਸੀ ਜਦੋਂ ਕਿਸੇ ਪਿੰਡ ਪ੍ਰਾਹੁਣਾ (ਪਿੰਡ ਦਾ ਜਵਾਈ) ਆਉਂਦਾ ਸੀ, ਤਾਂ ਕਿੰਨੀ ਖੁਸ਼ੀ ਹੁੰਦੀ ਸੀ ਅਤੇ ਪੂਰੇ ਘਰ ਵਿਚ ਵਿਆਹ ਵਰਗਾ ਮਾਹੌਲ ਹੁੰਦਾ ਸੀ।  ਗੱਲ ਕਰਦੇ ਹਾਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਜਿਨ੍ਹਾਂ ਨੇ 50,000 ਅਸਥਾਈ ਵੀਜ਼ਾ ਅਰਜੀਆਂ  ਸੰਭਾਵੀ ਕਰੋਨਾ-ਆਮਦ ਦੀ ਆੜ ਵਿਚ ਕੈਂਸਿਲ ਕਰ ਦਿੱਤੀਆਂ ਹਨ। ਇਨ੍ਹਾਂ ਵਿਚ ਵਿਜ਼ਟਰ ਵੀਜ਼ਾ ਅਰਜ਼ੀਆਂ ਜਿਨ੍ਹਾਂ ਨੇ ਇਥੇ ਆ ਕੇ ਆਪਣੇ ਜੀਵਨ ਸਾਥੀ ਨਾਲ ਰਹਿਣਾ ਸੀ, ਜਿਸ ਵਿਚ ਵਿਆਹੀਆਂ ਕੁੜੀਆਂ ਅਤੇ ਵਿਆਹੇ ਮੁੰਡੇ ਜਾਂ ਫਿਰ ਚਿਰਾਂ ਤੋਂ ਪਾਰਟਨਟਰ ਵੀਜ਼ਾ ਉਡੀਕ ਰਹੇ ਲੋਕ ਸਨ, ਇਸ ਤੋਂ ਵਿਦਿਆਰਥੀ ਵੀਜ਼ਾ ਅਰਜ਼ੀਆਂ, ਵਰਕ ਵੀਜ਼ਾ ਅਰਜ਼ੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਅਸਥਾਈ ਵੀਜ਼ਾ ਅਰਜ਼ੀਆਂ ਸ਼ਾਮਿਲ ਸਨ। ਸਰਕਾਰ ਨੇ ਹੁਣ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਸਾਰੇ ਅਰਜੀ ਦਾਤਾਵਾਂ ਤੋਂ ਲਈਆਂ ਫੀਸਾਂ ਮੋੜ ਦੇਵੇਗੀ।

ਨਵੇਂ ਵਿਆਹਿਆਂ ਦੀ ਗੱਲ ਕਰੀਏ ਤਾਂ ਇਥੇ ਰਹਿੰਦੇ ਪਰਿਵਾਰਾਂ ਨੂੰ ਆਪਣੇ ਆਉਣ ਵਾਲੇ ਪ੍ਰਾਹੁਣੇ (ਜਵਾਈ) ਦਾ ਜਾਂ ਆਪਣੀ ਆਉਣ ਵਾਲੀ ਨੂੰਹ (ਗੁੱਡੀ) ਦਾ ਕਿੰਨਾ ਚਾਅ ਹੋਣਾ ਸੀ, ਸਭ ਕਰੋਨਾ ਦੀ ਮਾਰ ਹੇਠ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਮਾਰ ਕੇ ਰੱਖ ਦਿੱਤਾ ਹੈ। ਪਿਆਰ ਵਿਆਹਾਂ ਤੋਂ ਇਲਾਵਾ ਘਰਦਿਆਂ ਦੀ ਮਰਜ਼ੀ ਨਾਲ ਜਾਂ ਵਿਚੋਲਿਆਂ ਦੀ ਵਿਚੋਲਗੀ ਨਾਲ ਹੋਏ ਵਿਆਹਾਂ (ਅਰੇਂਜਡ ਮੈਰਿਜ਼) ਦੇ ਵਿਚ ਇਕ ਦੂਜੇ ਨਾਲ ਸਮਾਂ ਬਿਤਾਉਣ ਵਾਲੀ ਸ਼ਰਤ ਵੀ ਇਕ ਤਰ੍ਹਾਂ ਅੱਜ ਕੱਲ੍ਹ ਸਭ ਅਰਜ਼ੀਦਾਤਾਵਾਂ ਦਾ ਮੂੰਹ ਚਿੜਾ ਰਹੀ ਹੈ, ਕਿਉਂਕਿ ਕਰੋਨਾ ਦੇ ਚਲਦਿਆਂ ਸਰਹੱਦਾਂ ਬੰਦ ਹਨ, ਫਲਾਈਟਾਂ ਬੰਦ ਹਨ, ਪਰ ਸਰਕਾਰ ਉਸ ਸ਼ਰਤ ਦੇ ਅਧਾਰ ਉਤੇ ਵੀ ਵੀਜ਼ਾ ਅਰਜ਼ੀਆਂ ਵਾਪਿਸ ਕਰੀ ਜਾ ਰਹੀ ਹੈ ਜਾਂ ਫਿਰ ਵੀਜੇ ਤੋਂ ਨਾਂਹ ਕਰੀ ਜਾ ਰਹੀ ਹੈ। ਸੋ ਨਿਊਜ਼ੀਲੈਂਡ ਦੇ ਵਿਚ ਕਿਸੇ ਨੇ ਪ੍ਰਾਹੁਣਾ ਬਣ ਕੇ ਅਤੇ ਕਿਸੇ ਨੇ ਗੁੱਡੀ ਬਣ ਕੇ ਆਉਣ ਸੀ ਪਰ ਸਭ ਕੁਝ ਅਣਮਿੱਥੇ ਸਮੇਂ ਦੀ ਹੜਤਾਲ ਵਾਂਗ ਹੋ ਕੇ ਰਹਿ ਗਿਆ ਹੈ। ਬਹੁਤ ਸਾਰੇ ਲੋਕਾਂ ਦੇ ਮਾਪੇ ਢਲਦੀ ਉਮਰੇ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਨਾ ਚਾਹੁੰਦੇ ਹਨ, ਉਹ ਵੀ ਇਕ ਤੜਫਨਾ ਬਣ ਕੇ ਰਹਿ ਗਿਆ ਹੈ। ਇਧਰ ਵਾਲੇ ਉਧਰ ਜਾ ਕੇ ਵਾਪਿਸ ਨਹੀਂ ਛੇਤੀਂ ਮੁੜ ਸਕਦੇ ਅਤੇ ਉਧਰ ਵਾਲਿਆਂ ਦੇ ਲਈ ਇਧਰ ਆਉਣ ਦੇ ਲਈ ਕੋਈ ਰਾਹ ਹੀ ਨਹੀਂ ਨਿਕਲ ਰਿਹਾ।

ਸੋ ਕਰੋਨਾ ਦਾ ਆੜ ਵਿਚ ਸਰਕਾਰ ਕਿੰਨਾ ਚਿਰ ਹੋਰ ਅਜਿਹੇ ਅਰਜ਼ੀ ਦਾਤਾਵਾਂ ਨੂੰ ਉਡੀਕ ਕਰਵਾਏਗੀ ਕਿਹਾ ਨਹੀਂ ਜਾ ਸਕਦਾ, ਪਰ ਪਰਿਵਾਰਾਂ ਦੇ ਵਿਚ ਇਨ੍ਹਾਂ ਗੱਲਾਂ ਨੂੰ ਲੈ ਕੇ ਕਈ ਤਰ੍ਹਾਂ ਦੀ ਚਿੰਤਾ ਜ਼ਰੂਰ ਪੈਦਾ ਹੋ ਰਹੀ ਹੈ। ਕਈ ਘਰਾਂ ਦੇ ਵਿਚ ਅਜਿਹੀਆਂ ਵੀਜ਼ੇ ਸਬੰਧੀ ਗੱਲਾਂ ਸਮੱਸਿਆਵਾਂ ਦਾ ਜਾਂ ਘਰੇਲੂ ਕਲੇਸ਼ ਦਾ ਕਾਰਨ ਵੀ ਬਣ ਰਹੀਆਂ ਹਨ। ਰਿਸ਼ਤਿਆਂ ਦੀਆਂ ਪੀਡੀਆਂ ਗੰਢਾਂ ਕਮਜ਼ੋਰ ਹੋਣ ਲੱਗੀਆਂ ਹਨ ਜਿਨ੍ਹਾਂ ਦੇ ਦੁੂਰਗਾਮੀ ਸਿੱਟੇ ਬਹੁਤ ਵਧੀਆ ਨਹੀਂ ਨਿਕਲਣਗੇ।

Tags: ApplicationscoronaNew Zealand governmentrefunding feesstopped visa
Share200Tweet125Share50

Related Posts

ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਪੇਸ਼ੀ ਦਾ ਸਮਾਂ ਬਦਲਣ ‘ਤੇ CM ਮਾਨ ਦਾ ਵੱਡਾ ਬਿਆਨ

ਜਨਵਰੀ 13, 2026

ਗੈਂਗਸਟਰ ਅਤੇ ਸ਼ੂਟਰ ਭਾਰਤ ਵਿੱਚ ਕਿਤੇ ਵੀ ਨਹੀਂ ਲੁਕ ਸਕਦੇ, ਪੰਜਾਬ ਪੁਲਿਸ ਪਿੱਛਾ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰੇਗੀ: ਬਲਤੇਜ ਪੰਨੂ

ਜਨਵਰੀ 13, 2026

ਕੜਾਕੇ ਦੀ ਠੰਢ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਵਿੱਚ ਲੋਕ ਮਿਲਣੀ

ਜਨਵਰੀ 13, 2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਪਹਿਲੇ ਸਟਾਰਟਅੱਪ ਕਨਕਲੇਵ ਦਾ ਉਦਘਾਟਨ; ਨਵੀਨਤਾ ਅਤੇ ਸਖ਼ਤ ਮਿਹਨਤ ਨੂੰ ਸਟਾਰਟਅੱਪ ਦੀ ਸਫਲਤਾ ਦੀ ਰੀੜ੍ਹ ਦੀ ਹੱਡੀ ਦੱਸਿਆ

ਜਨਵਰੀ 13, 2026

CGC ਯੂਨੀਵਰਸਿਟੀ ਮੋਹਾਲੀ ‘ਚ ‘ਧੀਆਂ ਦੀ ਲੋਹੜੀ’ ਸਮਾਗਮ ਦਾ ਆਯੋਜਨ

ਜਨਵਰੀ 13, 2026

ਹਰਦੀਪ ਸਿੰਘ ਮੁੰਡੀਆਂ ਨੇ ਨਵ-ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਜਨਵਰੀ 12, 2026
Load More

Recent News

ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਪੇਸ਼ੀ ਦਾ ਸਮਾਂ ਬਦਲਣ ‘ਤੇ CM ਮਾਨ ਦਾ ਵੱਡਾ ਬਿਆਨ

ਜਨਵਰੀ 13, 2026

ਗੈਂਗਸਟਰ ਅਤੇ ਸ਼ੂਟਰ ਭਾਰਤ ਵਿੱਚ ਕਿਤੇ ਵੀ ਨਹੀਂ ਲੁਕ ਸਕਦੇ, ਪੰਜਾਬ ਪੁਲਿਸ ਪਿੱਛਾ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰੇਗੀ: ਬਲਤੇਜ ਪੰਨੂ

ਜਨਵਰੀ 13, 2026

ਕੜਾਕੇ ਦੀ ਠੰਢ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਵਿੱਚ ਲੋਕ ਮਿਲਣੀ

ਜਨਵਰੀ 13, 2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਪਹਿਲੇ ਸਟਾਰਟਅੱਪ ਕਨਕਲੇਵ ਦਾ ਉਦਘਾਟਨ; ਨਵੀਨਤਾ ਅਤੇ ਸਖ਼ਤ ਮਿਹਨਤ ਨੂੰ ਸਟਾਰਟਅੱਪ ਦੀ ਸਫਲਤਾ ਦੀ ਰੀੜ੍ਹ ਦੀ ਹੱਡੀ ਦੱਸਿਆ

ਜਨਵਰੀ 13, 2026

CGC ਯੂਨੀਵਰਸਿਟੀ ਮੋਹਾਲੀ ‘ਚ ‘ਧੀਆਂ ਦੀ ਲੋਹੜੀ’ ਸਮਾਗਮ ਦਾ ਆਯੋਜਨ

ਜਨਵਰੀ 13, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.