ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ।ਮਨੁੱਖ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਕੁਝ ਵੀ ਕਰ ਸਕਦਾ ਹੈ।ਮਹਿੰਗਾਈ ਦੇ ਇਸ ਦੌਰ ‘ਚ ਜਿੱਥੇ ਖੁਦ ਸੋਨਾ ਪਾਉਣਾ ਮੁਸ਼ਕਿਲ ਹੋ ਗਿਆ ਹੈ ਉਥੇ ਹੀ ਸਮਰਾਲਾ ‘ਚ ਇਕ ਸਖਸ਼ ਨੇ ਆਪਣੇ ਮੁਰਗੇ ਨੂੰ ਸੋਨੇ ਦੀ ਵਾਲੀ ਪਹਿਨਾ ਰੱਖੀ ਹੈ।
ਜੋਗਾ ਸਿੰਘ ਦਾ ਕਹਿਣਾ ਹੈ ਕਿ ਉਨਾਂ੍ਹ ਨੇ ਬੇਟੇ ਨੇ ਸਖਤ ਮਿਹਨਤ ਕਰਕੇ ਮੁਰਗੇ ਦੇ ਸੋਨੇ ਦੀ ਵਾਲੀ ਪਾਈ ਹੈ।ਮੁਰਗੇ ਦਾ ਨਾਮ ਸ਼ੇਰੂ ਹੈ ਜੋ ਪੂਰੇ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।ਦੱਸਣਯੋਗ ਹੈ ਕਿ ਉਨਾਂ੍ਹ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਸੋਨੇ ਦੇ ਗਹਿਣੇ ਨਹੀਂ ਪਾਏ ਕਿਉਂਕਿ ਉਹ ਮਿਹਨਤ ਕਰਦੇ ਹਨ ਅਤੇ ਜਿਆਦਾ ਪੈਸੇ ਨਹੀਂ ਬਚਾ ਪਾਉਂਦੇ।