ਖਾਣਾ ਬਣਾਉਣ ਲਈ ਪਿਆਜ ਅਤੇ ਲਸਣ ਹਰ ਰਸੋਈ ‘ਚ ਕੰਮ ਆਉਂਦਾ ਹੈ।ਅਕਸਰ ਹੀ ਔਰਤਾਂ ਇਸਦੇ ਛਿਲਕੇ ਉਤਾਰ ਕੇ ਸੁੱਟ ਦਿੰਦੀਆਂ ਹਨ।ਪਰ ਕੀ ਤੁਸੀਂ ਜਾਣਦੇ ਹੋ ਕਿ ਪਿਆਜ਼ ਅਤੇ ਲਸਣ ਦੀ ਤਰ੍ਹਾਂ ਇਸਦੇ ਛਿਲਕੇ ਵੀ ਸਿਹਤ ਅਤੇ ਬਿਊਟੀ ਲਈ ਲਾਭਦਾਇਕ ਹੁੰਦੇ ਹਨ।ਜੀ ਹਾਂ, ਇਹ ਵੀ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟਸ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ।ਅਜਿਹੇ ‘ਚ ਤੁਸੀਂ ਇਸ ਨੂੰ ਸਿਹਤ ਅਤੇ ਬਿਊਟੀ ਨੂੰ ਬਰਕਰਾਰ ਰੱਖਣ ਲਈ ਵਰਤੋਂ ਕਰ ਸਕਦੀ ਹੈ।ਚਲੋ ਜਾਣਦੇ ਹਾਂ ਇਸ ਨੂੰ ਵਰਤਣ ਦਾ ਤਰੀਕਾ-
- ਕੋਲੋਨ ਕੈਂਸਰ ਤੋਂ ਬਚਾਅ :ਪਿਆਜ਼ ਦੀ ਤਰ੍ਹਾਂ ਇਸਦੇ ਛਿਲਕੇ ਵੀ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟਸ ਗੁਣਾਂ ਨਾਲ ਭਰਪੂਰ ਹੁੰਦਾ ਹੈ।ਮਾਹਿਰਾਂ ਅਨੁਸਾਰ, ਇਸਦਾ ਪਾਣੀ ਪੀਣ ਨਾਲ ਕੋਲੋਨ ਕੈਂਸਰ (ਵੱਡੀਆਂ ਆਂਤੜੀਆਂ ‘ਚ ਸ਼ੁਰੂ ਹੋਣ ਵਾਲਾ ਕੈਂਸਰ) ਤੋਂ ਬਚਾਅ ਰਹਿੰਦਾ ਹੈ।
ਸਵਾਦ ਵਧਾਵੇ: ਤੁਸੀਂ ਚਾਵਲ ਬਣਾਉਂਦੇ ਸਮੇਂ ਇਸ ‘ਚ ਬਿਨ੍ਹਾਂ ਛਿਲਕਾ ਉਤਾਰੇ ਲਸਣ ਪਾ ਦਿਓ।ਚਾਵਲ ਬਣ ਜਾਣ ‘ਤੇ ਇਸਦਾ ਛਿਲਕਾ ਉਤਾਰ ਦਿਓ।ਇਸ ਨਾਲ ਤੁਹਾਨੂੰ ਚਾਵਲ ਖਾਣ ‘ਚ ਵੱਖ ਅਤੇ ਬਿਹਤਰੀਨ ਟੈਸਟ ਆਏਗਾ।
ਸੂਪ ‘ਚ ਪਾਉਣਾ ਸਹੀ:ਸੂਪ ਬਣਾਉਂਦੇ ਸਮੇਂ ਇਸ ‘ਚ ਪਿਆਜ਼ ਅਤੇ ਲਸਣ ਦੇ ਛਿਲਕੇ ਧੋ ਕੇ ਪਾ ਦਿਉ।ਸੂਪ ਤਿਆਰ ਹੋਣ ‘ਤੇ ਇਸ ਨੂੰ ਛਾਣਨੀ ਨਾਲ ਛਾਣ ਕੇ ਸਰਵ ਕਰੋ।ਇਸਦਾ ਸਵਾਦ ਤਾਂ ਦੁੱਗਣਾ ਹੋਵੇਗਾ ਹੀ ਇਸਦੇ ਨਾਲ ਹੀ ਸਰੀਰ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਮਿਲਣਗੇ।
ਪਾਉਡਰ ਬਣਾ ਕੇ ਕਰੋ ਵਰਤੋਂ: ਪਿਆਜ਼ ਅਤੇ ਲਸਣ ਦੇ ਛਿਲਕਿਆਂ ਨੂੰ ਧੋ ਕੇ ਸਾਫ ਕਰ ਲਉ।ਫਿਰ ਇਨਾਂ੍ਹ ਨੂੰ ਭੁੰਨ ਕੇ ਮਿਕਸੀ ‘ਚ ਪਾ ਕੇ ਬਣਾ ਲਉ।ਤਿਆਰ ਪਾਊਡਰ ਦੀ ਵਰਤੋਂ ਖਾਣਾ ਬਣਾਉਂਦੇ ਸਮੇਂ ਕਰੋ।ਤੁਸੀਂ ਇਸਦਾ ਸਲਾਦ ‘ਤੇ ਪਾ ਕੇ ਵੀ ਵਰਤੋਂ ਕਰ ਸਕਦੇ ਹੋ।ਇਸ ਨਾਲ ਤੁਹਾਡੀ ਡਿਸ਼ ਦਾ ਸਵਾਦ ਦੁੱਗਣਾ ਹੋ ਜਾਵੇਗਾ।
ਚੰਗੀ ਨੀਂਦ :ਪੈਨ ‘ਚ ਪਾਣੀ, ਚਾਹ ਪੱਤੀ ਅਤੇ ਕੁਝ ਪਿਆਜ਼ ਦੇ ਛਿਲਕੇ ਉਬਾਲੋ।ਫਿਰ ਉਸ ਨੂੰ ਛਾਣਨੀ ਨਾਲ ਛਾਣ ਲਉ।ਇਸ ਚਾਹ ਦੀ ਵਰਤੋਂ ਕਰਨ ਨਾਲ ਦਿਮਾਗ ਸ਼ਾਂਤ ਹੁੰਦਾ ਹੈ।ਅਜਿਹੇ ‘ਚ ਚੰਗੀ ਅਤੇ ਗਹਿਰੀ ਨੀਂਦ ਵੀ ਆਉਂਦੀ ਹੈ।
ਸਕਿਨ ਲਈ ਲਾਭਦਾਇਕ: ਖਾਰਿਸ਼ ਦਾ ਇਲਾਜ : ਪਿਆਜ ਅਤੇ ਲਸਣ ਦੇ ਛਿਲਕਿਆਂ ਨੂੰ ਪਾਣੀ ‘ਚ ਮਿਲਾ ਕੇ ਗਰਮ ਕਰੋ। ਫਿਰ ਇਸ ਪਾਣੀ ‘ਚ 10 ਮਿੰਟ ਤੱਕ ਪੈਰ ਡੁਬੋ ਕੇ ਰੱਖੋ।ਇਸ ਨਾਲ ਪੈਰਾਂ ‘ਚ ਜਲਨ, ਖੁਜ਼ਲੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਵਾਲਾਂ ਲਈ ਫਾਇਦੇਮੰਦ: ਪਿਆਜ਼ ‘ਚ ਮੌਜੂਦ ਸਲਫਰ ਵਾਲਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ।ਇਸ ਨਾਲ ਵਾਲਾਂ ਨੂੰ ਜੜਾਂ ਤੋਂ ਪੋਸ਼ਣ ਮਿਲਦਾ ਹੈ।ਅਜਿਹੇ ‘ਚ ਵਾਲਾਂ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਛੁਟਕਾਰਾ ਮਿਲਦਾ ਹੈ।ਇਸਦੇ ਲਈ ਪਿਆਜ਼ ਦੇ ਛਿਲਕੇ 4-5 ਕੱਪ ਪਾਣੀ ‘ਚ ਉਬਾਲੋ।ਤਿਆਰ ਮਿਸ਼ਰਣ ਨਾਲ ਵਾਲਾਂ ਨੂੰ ਸ਼ੈਂਪੂ ਤੋਂ ਬਾਅਦ ਧੋਵੋ।