ਬੀਤੇ ਕਰੀਬ 3 ਹਫ਼ਤਿਆਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ |ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਮੰਗਲਵਾਰ ਨੂੰ ਵੀ ਦਿੱਲੀ ਬਾਜ਼ਾਰ ਦੇ ਇੰਡੀਅਨ ਆਇਲ (ਆਈਓਸੀ) ਪੰਪ ‘ਤੇ ਪੈਟਰੋਲ 101.84 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ‘ਤੇ ਰਿਹਾ। ਕੇਵਲ ਮਈ ਤੋਂ ਜੁਲਾਈ ਦੇ ਵਿੱਚ ਪੈਟਰੋਲ 11.52 ਰੁਪਏ ਮਹਿੰਗਾ ਹੋਇਆ |