ਦੇਸ਼ ਵਿੱਚ ਲਗਾਤਾਰ 31 ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਤੇਲ ਮਾਰਕੀਟਿੰਗ ਕੰਪਨੀਆਂ ਨੇ ਮੰਗਲਵਾਰ, 17 ਅਗਸਤ 2021 ਨੂੰ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ ਹੈ। ਦੇਸ਼ ਵਿੱਚ ਇਸ ਵੇਲੇ ਪ੍ਰਚੂਨ ਤੇਲ ਦੀਆਂ ਕੀਮਤਾਂ ਆਪਣੇ ਰਿਕਾਰਡ ਉੱਚ ਪੱਧਰ ਤੇ ਚੱਲ ਰਹੀਆਂ ਹਨ। ਕੋਵਿਡ-19 ਦੇ ਡੈਲਟਾ ਵੈਰੀਅੰਟ ਦੀ ਚਿੰਤਾ ਕਾਰਨ ਤੇਲ ਦੀ ਮੰਗ ਵਿੱਚ ਸੁਧਾਰ ਨਹੀਂ ਹੋ ਰਿਹਾ, ਜਿਸ ਕਾਰਨ ਬਾਜ਼ਾਰ ਵਿੱਚ ਗਿਰਾਵਟ ਵੇਖੀ ਜਾ ਰਹੀ ਹੈ।
ਸੋਮਵਾਰ ਨੂੰ ਕੱਚੇ ਤੇਲ ਦੇ ਵਾਅਦਾ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ। ਵਾਅਦਾ ਕਾਰੋਬਾਰ ‘ਚ ਕੱਚੇ ਤੇਲ ਦੀਆਂ ਕੀਮਤਾਂ 95 ਰੁਪਏ ਡਿੱਗ ਕੇ 4,986 ਰੁਪਏ ਪ੍ਰਤੀ ਬੈਰਲ ‘ਤੇ ਆ ਗਈਆਂ। ਵਿਸ਼ਵ ਪੱਧਰ ‘ਤੇ ਨਿਊਯਾਰਕ ‘ਚ ਵੈਸਟ ਟੈਕਸਾਸ ਇੰਟਰਮੀਡੀਏਟ ਕੱਚਾ ਤੇਲ 1.86 ਫੀਸਦੀ ਡਿੱਗ ਕੇ 67.17 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ। ਗਲੋਬਲ ਬੈਂਚਮਾਰਕ ਮੰਨੇ ਜਾਣ ਵਾਲੇ ਬ੍ਰੈਂਟ ਕਰੂਡ 1.62 ਫੀਸਦੀ ਡਿੱਗ ਕੇ 69.45 ਡਾਲਰ ਪ੍ਰਤੀ ਬੈਰਲ ‘ਤੇ ਆ ਗਏ।
ਕੀਮਤਾਂ ਵਿੱਚ ਕਟੌਤੀ ਬਾਰੇ ਵਿੱਤ ਮੰਤਰੀ ਨੇ ਕੀ ਕਿਹਾ?
ਸੋਮਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤੇਲ ‘ਤੇ ਐਕਸਾਈਜ਼ ਡਿਊਟੀ ਘਟਾਉਣ ਦੀ ਸੰਭਾਵਨਾ ‘ਤੇ ਕਿਹਾ ਕਿ ਜੇਕਰ ਸਰਕਾਰ ਯੂਪੀਏ ਯੁੱਗ ਦੇ ਤੇਲ ਲਈ ਭੁਗਤਾਨ ਕਰਦੀ ਹੈ ਤਾਂ ਈਂਧਨ (ਪੈਟਰੋਲ–ਡੀਜ਼ਲ) ‘ਤੇ ਐਕਸਾਈਜ਼ ਡਿਊਟੀ ਘਟਾਉਣ ਦੀ ਸਥਿਤੀ ‘ਚ ਹੋਵੇਗੀ।
ਪੈਟਰੋਲ ਤੇ ਡੀਜ਼ਲ ਦੇ ਮੌਜੂਦਾ ਰੇਟ
- ਦਿੱਲੀ: ਪੈਟਰੋਲ – 101.84 ਰੁਪਏ ਪ੍ਰਤੀ ਲੀਟਰ; ਡੀਜ਼ਲ – 89.87 ਰੁਪਏ ਪ੍ਰਤੀ ਲੀਟਰ
- ਮੁੰਬਈ: ਪੈਟਰੋਲ – 107.83 ਰੁਪਏ ਪ੍ਰਤੀ ਲੀਟਰ; ਡੀਜ਼ਲ – 97.45 ਰੁਪਏ ਪ੍ਰਤੀ ਲੀਟਰ
- ਕੋਲਕਾਤਾ: ਪੈਟਰੋਲ – 102.08 ਪ੍ਰਤੀ ਲੀਟਰ; ਡੀਜ਼ਲ – 93.02 ਰੁਪਏ ਪ੍ਰਤੀ ਲੀਟਰ
- ਚੇਨਈ: ਪੈਟਰੋਲ – 102.49 ਰੁਪਏ ਪ੍ਰਤੀ ਲੀਟਰ; ਡੀਜ਼ਲ – 94.39 ਰੁਪਏ ਪ੍ਰਤੀ ਲੀਟਰ
- ਬੇਂਗਲੁਰੂ: ਪੈਟਰੋਲ – 105.25 ਰੁਪਏ ਪ੍ਰਤੀ ਲੀਟਰ; ਡੀਜ਼ਲ – 95.26 ਰੁਪਏ ਪ੍ਰਤੀ ਲੀਟਰ
- ਚੰਡੀਗੜ੍ਹ: ਪੈਟਰੋਲ – 97.93 ਰੁਪਏ ਪ੍ਰਤੀ ਲੀਟਰ; ਡੀਜ਼ਲ – ₹ 89.50 ਰੁਪਏ ਪ੍ਰਤੀ ਲੀਟਰ