ਪੰਜਾਬ ‘ਚ ਕਾਟ੍ਰੈਕਟ ਕਰਮਚਾਰੀ ਪੱਕੇ ਕੀਤੇ ਜਾਣਗੇ।ਇਸ ਲਈ ਸੀਐੱਮ ਭਗਵੰਤ ਮਾਨ ਦੀ ਸਰਕਾਰ ਨੇ ਕਮੇਟੀ ਬਣਾਈ ਹੈ।ਜੋ ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਕਰੇਗੀ।ਇਸਦੀ ਅਗਵਾਈ ਖਜ਼ਾਨਾ ਵਿਭਾਗ ਦੇ ਡਾਇਰੈਕਟਰ ਮੁਹੰਮਦ ਤੈਬ ਕਰਨਗੇ।
ਕਮੇਟੀ ‘ਚ ਡਿਪਟੀ ਸੈਕਟਰੀ ਅਨਿਲ ਗੁਪਤਾ, ਅੰਡਰ ਸੈਕਟਰੀ ਸਵਰਨਜੀਤ ਕੌਰ ਨੂੰ ਮੈਂਬਰ ਅਤੇ ਸੋਨਾ ਮਨਦੀਪ ਜਸਵੰਤ ਸਿੰਘ ਨੂੰ ਮੈਂਬਰ ਸੈਕਟਰੀ ਲਗਾਇਆ ਗਿਆ ਹੈ।ਮਾਨ ਸਰਕਾਰ ਪੰਜਾਬ ‘ਚ 35 ਹਜ਼ਾਰ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਾਅਦਾ ਕਰ ਚੁੱਕੀ ਹੈ।
ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ।ਸਰਕਾਰ ਬਣੀ ਤਾਂ ਸੀਐੱਮ ਭਗਵੰਤ ਮਾਨ ਨੇ ਇਸਦਾ ਐਲਾਨ ਕੀਤਾ।ਹਾਲਾਂਕਿ ਇਕ ਮਹੀਨੇ ਦੀ ਸਰਕਾਰ ‘ਚ ਅਜੇ ਇਸ ‘ਤੇ ਕੋਈ ਫੈਸਲਾ ਨਹੀਂ ਹੋਇਆ।ਇਸਦੀ ਥਾਂ ਸਰਕਾਰ ਨੇ ਕਾਟ੍ਰੈਕਟ ਅਤੇ ਆਊਟਸੋਰਸਿੰਗ ‘ਤੇ ਕੰਮ ਕਰ ਰਹੇ ਕਰਮਚਾਰੀਆਂ ਦਾ ਸੇਵਾਕਾਲ ਇੱਕ ਸਾਲ ਵਧਾ ਦਿੱਤਾ ਹੈ।