ਪੰਜਾਬ ‘ਚ ਬਿਜਲੀ ਸੰਕਟ ਛਾਇਆ ਹੋਇਆ ਹੈ।ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ।ਇਸ ਦੌਰਾਨ ਅੱਜ ਸੰਗਰੂਰ ਜ਼ਿਲਾ ਦੇ ਭਵਾਨੀਗੜ੍ਹ ‘ਚ ਬੀਜੇਪੀ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਵਿਰੁੱਧ ਇੱਕ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹੋਏ ਆਮ ਲੋਕਾਂ ਨੂੰ ਹੱਥ ਨਾਲ ਹਵਾ ਦੇਣ ਵਾਲੀਆਂ ਪੱਖੀਆਂ ਵੰਡੀਆਂ ਹਨ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਤਾਂ ਨਹੀਂ ਦਿੱਤੀ ਜਾ ਰਹੀ ਤਾਂ ਹੁਣ ਲੋਕ ਹੱਥ ਨਾਲ ਹਵਾ ਦਣ ਵਾਲੇ ਪੱਖਿਆਂ ਦੇ ਨਾਲ ਹੀ ਕੰਮ ਚਲਾਉਣਗੇ।
ਜਾਣਕਾਰੀ ਦਿੰਦੇ ਹੋਏ ਭਾਜਪਾ ਪਾਰਟੀ ਦੇ ਜ਼ਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਅਤੇ ਜੀਵਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਬਿਜਲੀ ਮੁਫਤ ਦੇਣ ਲਈ ਲੋਕਾਂ ਨੂੰ ਵਾਅਦੇ ਕੀਤੇ ਸਨ ਅਤੇ ਪੰਜਾਬ ‘ਚ ਬਿਜਲੀ 24 ਘੰਟੇ ਦੇਣ ਦੇ ਵਾਅਦੇ ਵੀ ਕੀਤੇ ਗਏ ਸਨ ਤੇ ਅੱਜ ਦੇ ਸਮੇਂ ‘ਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਲੋਕ ਬਿਜਲੀ ਨੂੰ ਤਰਸ ਰਹੇ ਹਨ ਕਦੇ ਦਿਨ ‘ਚ ਕੱਟ ਲੱਗ ਜਾਂਦਾ ਹੈ ਤਾਂ ਕਦੇ ਰਾਤ ‘ਚ ਕੱਟ ਲੱਗ ਜਾਂਦਾ ਹੈ।
ਲੋਕ ਮੱਛਰਾਂ ਨਾਲ ਬੀਮਾਰ ਹੋ ਰਹੇ ਹਨ ਅਤੇ ਛੋਟੇ ਬੱਚੇ ਰਾਤ ਨੂੰ ਪ੍ਰੇਸ਼ਾਨ ਹੁੰਦੇ ਹਨ ਪਰ ਪੰਜਾਬ ਸਰਕਾਰ ਬਿਜਲੀ ਦੇ ਇਸ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਕਦੇ ਦਿੱਲੀ ਅਤੇ ਕਦੀ ਹਿਮਾਚਲ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਾਡਾ ਇਹ ਪ੍ਰਦਰਸ਼ਨ ਸਰਕਾਰ ਨੂੰ ਜਗਾਉਣ ਲਈ ਹੈ ਕਿ ਜੇਕਰ ਤੁਸੀਂ ਬਿਜਲੀ ਨਹੀਂ ਦੇਣੀ ਤਾਂ ਲੋਕਾਂ ਨੂੰ ਹੱਥ ਨਾਲ ਹਵਾ ਚੱਲਣ ਵਾਲੀਆਂ ਪੱਖੀਆਂ ਨਾਲ ਹੀ ਕੰਮ ਚਲਾਉਣਾ ਪਵੇਗਾ।