ਪੰਜਾਬ ਸਰਕਾਰ ਦੇ ਵੱਲੋਂ ਲੌਕਡਾਊਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ | ਪੰਜਾਬ ਸਰਕਾਰ ਦੇ ਵੱਲੋਂ ਨਵੀਆਂ ਗਾਈਲਾਈਵਜ਼ ਜਾਰੀ ਕੀਤੀਆਂ ਗਈਆਂ ਹਨ | ਇਹ ਹਦਾਇਤਾਂ ਸੋਮਵਾਰ ਤੋਂ 20 ਜੁਲਾਈ ਤੱਕ ਲਾਗੂ ਰਹਿਣਗੀਆਂ |ਪੰਜਾਬ ਦੇ ਵਿੱਚ ਵੀਕਐਂਡ ਤੇ ਨਾਈਟ ਕਰਫਿਊ ਹਟਾ ਦਿੱਤਾ ਗਿਆ ਹੈ,ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਘਟਣ ਕਰਕੇ ਪੰਜਾਬ ਸਰਕਾਰ ਵੱਲੋਂ ਇਹ ਰਾਹਤ ਦਿੱਤੀ ਗਈ ਹੈ | ਇਨਡੋਰ ਇਕੱਠ ਤੇ 100 ਲੋਕਾਂ ਦੀ ਅਤੇ ਆਊਟਡੋਰ ਇਕੱਠ ਤੇ 200 ਲੋਕਾਂ ਦੀ ਇਜ਼ਾਜਤ ਦਿੱਤੀ ਗਈ ਹੈ | ਇਸ ਦੇ ਨਾਲ ਹੀ ਬਾਰ,ਰੈਸਟੋਰੈਂਟ,ਸਪਾ ਅਤੇ ਜ਼ਿਮ ਵੀ ਖੁੱਲ੍ਹਣਗੇ ਪਰ ਸਟਾਫ ਅਤੇ ਆਉਣ ਵਾਲੇ ਲੋਕਾਂ ਦੇ ਵੈਕਸੀਨ ਦੀ ਪਹਿਲੀ ਡੋਜ਼ ਲੱਗਣੀ ਲਾਜ਼ਮੀ ਹੋਵੇਗੀ | ਕਾਲਜ ਅਤੇ ਕੋਚਿੰਗ ਸੈਂਟਰ ਖੋਲ੍ਹਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਕੇਵਲ ਸਕੂਲ ਬੰਦ ਰਹਿਣਗੇ | ਪੰਜਾਬ ਸਰਕਾਰ ਦਾ ਕਹਿਣਾ ਕਿ ਕੁਝ ਜ਼ਿਲ੍ਹਿਆਂ ਨੂੰ ਅਜੇ ਵੀ ਚੌਕਸੀ ਦੀ ਲੋੜ ਹੈ ਉਹ ਜ਼ਿਲ੍ਹਾ ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਫ਼ਿਰੋਜ਼ਪੁਰ ਅਤੇ ਰੂਪਨਗਰ ਸਨ।
ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਕਿ ਕੋਰੋਨਾ ਪੂਰੀ ਤਰਾਂ ਖਤਮ ਨਹੀਂ ਹੋਇਆ ਇਸ ਲਈ ਮਾਸਕ ਅਤੇ ਸੈਨੀਟਾਈਜ ਦਾ ਲੋਕ ਪੂਰੀ ਤਰਾਂ ਧਿਆਨ ਰੱਖਣ |