ਪੰਜਾਬ ਦੇ ਸਰਕਾਰ ਸਕੂਲਾਂ ‘ਚ ਬੱਚਿਆਂ ਨੂੰ ਕਿਤਾਬਾਂ ਨਾ ਮਿਲਣ ‘ਤੇ ਸਿਆਸੀ ਘਮਾਸਾਨ ਮੱਚ ਗਿਆ ਹੈ।ਕਾਂਗਰਸ ਸਰਕਾਰ ‘ਚ ਸਿੱਖਿਆ ਮੰਤਰੀ ਰਹੇ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ ਹੈ।ਪਰਗਟ ਨੇਕਿਹਾ ਕਿ ਸਰਕਾਰ ਬਣਨ ਦੇ 5 ਮਹੀਨੇ ਬਾਅਦ ਵੀ ਸੀਐੱਮ ਭਗਵੰਤ ਮਾਨ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸਟੂਡੈਂਟਸ ਨੂੰ ਕਿਤਾਬਾਂ ਤੱਕ ਉਪਲਬਧ ਨਹੀਂ ਕਰਵਾ ਸਕੀ।
Even after 4 months,children in govt schools in Punjab are still waiting for their books. In fact due to shortage of paper,books are still to be printed.
This is the real 'Delhi model of education' !! @BhagwantMann pic.twitter.com/loC60WtkmL— Pargat Singh (@PargatSOfficial) August 3, 2022
ਦੂਜੇ ਪਾਸੇ ਪੇਪਰ ਸਿਰ ‘ਤੇ ਹਨ।ਹੁਣ ਕਹਿ ਰਹੇ ਹਨ ਕਿ ਕਿਤਾਬਾਂ ਦੀ ਛਪਾਈ ਲਈ ਸਰਕਾਰ ਦੇ ਕੋਲ ਕਾਗਜ਼ ਨਹੀਂ ਹੈ।ਇਹੀ ਦਿੱਲੀ ਮਾਡਲ ਦੀ ਪੜਾਈ ਹੈ।ਅਜੇ ਤੱਕ ਆਦਮੀ ਪਾਰਟੀ ਨੇ ਇਸ ‘ਤੇ ਪ੍ਰਤੀਕ੍ਰਿਆ ਨਹੀਂ ਦਿੱਤੀ ਹੈ।
ਸੂਤਰਾਂ ਮੁਤਾਬਕ ਕਾਗਜ਼ ਦੀ ਕਮੀ ਕਾਰਨ ਕਿਤਾਬਾਂ ਨਹੀਂ ਛਾਪੀਆਂ ਜਾ ਸਕੀਆਂ।ਇਸ ਸਬੰਧੀ ‘ਚ ਸਿੱਖਿਆ ਵਿਭਾਗ ਦੇ ਅਫਸਰਾਂ ਦੀ ਮੋਹਾਲੀ ‘ਚ ਮੀਟਿੰਗ ਹੋਈ ਸੀ।ਜਿਸ ‘ਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੋਈ।ਕਿਤਾਬਾਂ ਛਾਪਣ ਵਾਲੇ ਵੈਂਡਰ ਨੇ ਪਿਛਲੇ ਬਿੱਲ ਕਲੀਅਰ ਨਾ ਹੋਣ ਦੀ ਕਾਰਨ ਕਰਕੇ ਇਨਕਾਰ ਕਰ ਦਿੱਤਾ।ਵਿਭਾਗ ਦੇ ਕੋਲ ਫੰਡ ਦੀ ਵੀ ਕਮੀ ਹੈ।ਦੂਜੇ ਪਾਸੇ ਸਿੱਖਿਆ ਬੋਰਡ ਚੇਅਰਮੈਨ ਯੋਗਰਾਜ ਸ਼ਰਮਾ ਨੇ ਦਾਅਵਾ ਕੀਤਾ ਕਿ ਮਾਮਲਾ ਹੱਲ ਹੋ ਗਿਆ ਹੈ।ਪੂਰੀ ਵਿਵਸਥਾ ਬਣਾਉਂਦੇ ਹੋਏ ਇੱਕ ਹਫਤੇ ‘ਚ ਕਿਤਾਬਾਂ ਵੰਡ ਦਿੱਤੀਆਂ ਜਾਣਗੀਆਂ।ਉਨ੍ਹਾਂ ਨੇ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਨੂੰ ਕਿਤਾਬਾਂ ਮਿਲ ਚੁੱਕੀਆਂ ਹਨ।ਸਿਰਫ ਨਵਿਆਂ ਨੂੰ ਦੇਣੀਆਂ ਬਾਕੀਆਂ ਹਨ।