ਪੰਜਾਬ ਦਿੱਲੀ ਸਮੇਤ ਕਈ ਸੂਬਿਆਂ ‘ਚ ਲਗਾਤਾਰ ਬੀਤੇ ਦਿਨ ਤੋਂ ਮੀਹ ਪੈ ਰਿਹਾ ਹੈ | ਕਿਸਾਨਾਂ ਅਤੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਿਉਂਕਿ ਪਿਛਲੇ ਦਿਨੀ ਬਹੁਤ ਜਿਆਦਾ ਗਰਮੀ ਪਈ ਹੈ | ਬਰਸਾਤ ਨਾਲ ਜਿੱਥੇ ਕਿਸਾਨਾਂ ਦੇ ਚੇਹਰੇ ਤੇ ਖੁਸ਼ੀ ਨਜ਼ਰ ਆਈ ਉਥੇ ਪਾਵਰਕਾਮ ਨੇ ਵੀ ਲਿਆ ਸੁੱਖ ਦਾ ਸਾਹ। ਲਗਾਤਾਰ ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵੀ ਘੱਟ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 48 ਤੋਂ 72 ਘੰਟੇ ਮੀਂਹ ਪੈਣ ਦੀ ਸੰਭਾਵਨਾ ਹੈ।