ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਸਾਡੇ ਅੰਦੋਲਨ ਦਾ ਮੁੱਖ ਉਦੇਸ਼ ਹੈ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ।ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਇਹ ਅੰਦੋਲਨ ਸ਼ਾਂਤੀਪੂਰਨ ਰਹੇ।ਸੁਤੰਤਰਤਾ ਦਿਵਸ ‘ਤੇ ਸ਼ਾਂਤੀਪੂਰਨ ਟ੍ਰੈਕਟਰ ਮਾਰਚ ਦੀ ਸ਼ਲਾਘਾ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਤਾਮਿਲਨਾਡੂ, ਕੁਰੂਕਸ਼ੇਤਰ ਦੇ ਕਿਸਾਨਾਂ ਦਾ ਧੰਨਵਾਦ ਕੀਤਾ।ਕਰਨਾਲ, ਸੋਨੀਪਤ, ਪਾਨੀਪਤ ਦੇ ਲੋਕਾਂ ਨੇ ਬਹੁਤ ਚੰਗਾ ਸਵਾਗਤ ਕੀਤਾ ਹੈ।
ਸਾਰੇ ਕਿਸਾਨ ਭਰਾਵਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਸਮੇਂ ਉਨਾਂ੍ਹ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੀ 20 ਤਰੀਕ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਦਿੱਲੀ ਨੂੰ ਜਥਾ ਰਵਾਨਾ ਹੋਵੇਗਾ ਅਤੇ 21 ਉਹ ਜਥਾ ਟਿਕਰੀ ਅਤੇ ਕੁੰਡਲੀ ਬਾਰਡਰ ‘ਤੇ ਪਹੁੰਚੇਗਾ।ਉਨਾਂ੍ਹ ਦਾ ਕਹਿਣਾ ਸਾਥੀਓ ਜਦੋਂ ਤੱਕ ਇਹ ਅੰਦੋਲਨ ਚੱਲੇਗਾ ਉਦੋਂ ਤਕ ਪੂਰਾ ਸਾਥ ਦੇਣ ਦੀ ਲੋੜ ਹੈ।
ਥਾਂ-ਥਾਂ ਬੀਜੇਪੀ ਨੇਤਾ ਦਾ ਵਿਰੋਧ ਕਰਨ ਵਾਲਿਆਂ ਦਾ ਧੰਨਵਾਦ।ਚੜੂਨੀ ਦਾ ਕਹਿਣਾ ਹੈ ਕਿ ਸਾਡਾ ਵਿਰੋਧ ਲੋੜ ਤੋਂ ਜਿਆਦਾ ਵਧ ਗਿਆ ਹੈ, ਉਨਾਂ੍ਹ ਨੇ ਕਿਹਾ ਕਿ ਇੱਕ ਬੀਜੇਪੀ ਨੇਤਾ ਹਸਪਤਾਲ ‘ਚ ਆਪਣੇ ਪੀਏ ਦਾ ਪਤਾ ਲੈਣ ਲਈ ਗਿਆ ਸੀ ਜਿੱਥੇ ਕਿਸਾਨਾਂ ਵਲੋਂ ਉਸਦਾ ਉੱਥੇ ਵੀ ਵਿਰੋਧ ਕੀਤਾ ਗਿਆ।ਅਜਿਹੀ ਥਾਂ ਤੋਂ ਅਸੀਂ ਬਚਣਾ ਹੈ,ਸਾਡਾ ਸੰਗਠਨ ਬਦਨਾਮ ਨਾ ਹੋਵੇ।ਅਸੀਂ ਆਪਣਾ ਅੰਦੋਲਨ ਸ਼ਾਂਤੀਪੂਰਨ ਹੋਣਾ ਚਾਹੀਦਾ, ਅਸੀਂ ਕਾਲੇ ਝੰਡੇ ਦਿਖਾਉਣੇ ਹਨ।ਜੋ ਮੋਰਚੇ ਦਾ ਦਿਸ਼ਾ ਨਿਰਦੇਸ਼ ਹੈ ਕਿ ਅਸ਼ੀਂ ਕਿਸੇ ਨਾਲ ਮਾਰਕੁੱਟ ਗਾਲੀ-ਗਲੋਚ ਨਹੀਂ ਕਰਨਾ ਹੈ।ਮੋਰਚੇ ‘ਤੇ ਕੋਈ ਉਲਾਂਭਾਂ ਨਾ ਆਵੇ।ਉਨਾਂ੍ਹ ਕਿਹਾ ਕਿ ਹਰਿਆਣਾ ਦਾ ਅੰਦੋਲਨ ਪਹਿਲੇ ਨੰਬਰ ‘ਤੇ ਰਿਹਾ ਹੈ।