ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਪੰਜਾਬ ਦੇ ਦੌਰੇ ‘ਤੇ ਹਨ।ਬਠਿੰਡਾ ‘ਚ ਵਪਾਰੀਆਂ ਨਾਲ ਗੱਲਬਾਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਅਪਰਾਧ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਸਾਸ਼ਨ ਸਥਾਪਿਤ ਕਰੇਗੀ, ਅਮਨ ਅਤੇ ਸ਼ਾਂਤੀ ਬਹਾਲ ਕਰੇਗੀ, ਤਾਂ ਕਿ ਤੁਸੀਂ ਸ਼ਾਂਤੀ ਨਾਲ ਆਪਣਾ ਵਪਾਰ ਕਰ ਸਕੋ।
ਬਠਿੰਡਾ ‘ਚ ਵਪਾਰੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਇਸ ਦੌਰਾਨ 2 ਵੱਡੇ ਐਲਾਨ ਕੀਤੇ।ਪਹਿਲਾ ਐਲਾਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣੇਗੀ ਤਾਂ 1 ਅਪ੍ਰੈਲ ਤੋਂ ਬਾਅਦ ਹਰ ਵਪਾਰੀ ਦੀ ਸੁਰੱਖਿਆ ਸਾਡੀ ਜਿੰਮੇਵਾਰ ਹੋਵੇਗੀ।
ਡਰ ਕੇ ਵਪਾਰ ਨਹੀਂ ਕਰਨਾ ਪਵੇਗਾ।ਨਾਲ ਹੀ ਵਪਾਰੀਆਂ ਨੂੰ ਅਪਰਾਧੀਆਂ ਤੋਂ ਸੁਰੱਖਿਆ ਦੇਣਗੇ।ਦੂਜਾ ਐਲਾਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਦੀ ਤਰ੍ਹਾਂ ਪੰਜਾਬ ‘ਚ ਵੀ ਈਮਾਨਦਾਰ ਸਰਕਾਰ ਦਿਆਂਗੇ।ਹਫਤੇ, ਮਹੀਨਾ ਸਿਸਟਮ, ਇੰਸਪੈਕਟਰ ਰਾਜ ਖਤਮ ਕਰਾਂਗੇ। ਹੁਣ ਕਿਸੇ ਵਪਾਰੀ ਨੂੰ ਤੰਗ ਨਹੀਂ ਕੀਤਾ ਜਾਵੇਗਾ।ਵਿਚੋਲੀਆ ਸ਼ਬਦ ਬੰਦ ਕੀਤਾ ਜਾਵੇਗਾ।ਵੈਟ ਦੇ ਰਿਫੰਡ ਜੋ ਪੈਂਡਿੰਗ ਪਏ ਹਨ ਉਹ ਵਾਪਿਸ ਦਿੱਤੇ ਜਾਣਗੇ।