ਪੰਜਾਬ ਸਰਕਾਰ ਵਲੋਂ ਅੱਜ ਨਵੀਂ ਸਕੀਮ ਦਾ ਐਲਾਨ ਕਰਕੇ ਕੈਬਿਨਟ ਵਲੋਂ ਮੋਹਰ ਲਗਾ ਦਿੱਤੀ ਗਈ ਹੈ।ਦੱਸ ਦੇਈਏ ਕਿ ਇਹ ਨਵੀਂ ਸਕੀਮ ‘ਮੇਰਾ ਘਰ ਮੇਰੇ ਨਾਂ’ ਹੈ।ਇਸ ਤਹਿਤ ਲਾਲ ਲਕੀਰ ਅੰਦਰ ਰਹਿੰਦੇ ਗਰੀਬ ਲੋਕਾਂ ਨੂੰ ਘਰ ਦੇ ਮਾਲਕੀ ਹੱਕ ਦਿੱਤੇ ਜਾਣਗੇ।ਇਸ ਫੈਸਲੇ ‘ਤੇ ਅੱਜ ਕੈਬਨਿਟ ਨੇ ਮੀਟਿੰਗ ‘ਚ ਮੋਹਰ ਲਗਾ ਦਿੱਤੀ ਹੈ।ਇਹ ਸਕੀਮ ਦਾ ਲਾਭ ਪਿੰਡਾਂ ਤੇ ਸ਼ਹਿਰਾਂ ‘ਚ ਰਹਿੰਦੇ ਲੋਕਾਂ ਨੂੰ ਮਿਲੇਗਾ।