ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਾਪਰਵਾਹੀ ਮਾਮਲੇ ‘ਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪਹਿਲੀ ਰਿਪੋਰਟ ਭੇਜ ਦਿੱਤੀ ਹੈ।
2 ਪੰਨਿਆਂ ਦੀ ਰਿਪੋਰਟ ‘ਚ ਘਟਨਾ ਦੇ ਸੰਭਾਵਿਤ ਕਾਰਨਾਂ ਨੂੰ ਲੈ ਕੇ ਕੁਝ ਬਿੰਦੂ ਲਿਖੇ ਗਏ ਹਨ।ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਵਲੋਂ ਦੇਰ ਰਾਤ ਤੱਕ ਰੂਟ ਕਲੀਅਰ ਕਰਵਾ ਦਿੱਤਾ ਸੀ।ਪੀਐੱਮ ਮੋਦੀ ਦੇ ਕਾਫ਼ਲੇ ਦੌਰਾਨ ਅਚਾਨਕ ਉਥੇ ਪ੍ਰਦਰਸ਼ਨਕਾਰੀ ਆ ਗਏ, ਜਿਨ੍ਹਾਂ ਨੇ ਰੋਡ ਜਾਮ ਕਰ ਦਿੱਤਾ।
ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਇਸ ਮਾਮਲੇ ‘ਚ ਕਿਸਨੇ ਲਾਪਰਵਾਹੀ ਵਰਤੀ, ਇਸਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ।ਦੱਸਣਯੋਗ ਹੈ ਕਿ ਕੇਂਦਰੀ ਮੰਤਰਾਲੇ ਨੇ 2 ਦਿਨਾਂ ਦੇ ਅੰਦਰ ਪੰਜਾਬ ਸਰਕਾਰ ਨੂੰ ਘਟਨਾ ਦੀ ਰਿਪੋਰਟ ਦੇਣ ਲਈ ਕਿਹਾ ਸੀ।