ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਹੁਣ ਕਲਾਸ ਲੱਗਿਆ ਕਰੇਗੀ।ਇਸਦੇ ਲਈ 31 ਮਈ ਤੋਂ 2 ਜੂਨ ਤੱਕ ਚੰਡੀਗੜ੍ਹ ‘ਚ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ‘ਚ ਹਰ ਰੋਜ਼ 8 ਘੰਟੇ ਵਿਧਾਇਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।ਜੂਨ ‘ਚ ਪੰਜਾਬ ਸਰਕਾਰ ਦਾ ਪਹਿਲਾ ਬਜਟ ਸ਼ੈਸ਼ਨ ਹੋਵੇਗਾ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਰੋਧੀਆਂ ਨੂੰ ਜਵਾਬ ਦੇਣ ਦੀ ਰਣਨੀਤੀ ਬਣਾ ਰਹੀ ਹੈ।ਆਮ ਆਦਮੀ ਪਾਰਟੀ ਦੇ ਲਿਹਾਜ ਨਾਲ ਇਹ ਇਸ ਲਈ ਵੀ ਅਹਿਮ ਹੈ ਕਿ ਕਿਉਂਕਿ ਇਸ ਵਾਰ ਉਨ੍ਹਾਂ ਦੇ 92 ਤੋਂ 82 ਵਿਧਾਇਕ ਪਹਿਲੀ ਵਾਰ ਬਣ ਕੇ ਆਏ ਹਨ।ਜਿਨ੍ਹਾਂ ‘ਚ ਸੀਐੱਮ ਭਗਵੰਤ ਮਾਨ ਵੀ ਸ਼ਾਮਿਲ ਹਨ।