ਭਾਰਤ ਵੱਖ ਵੱਖ ਧਰਮਾਂ ਦਾ ਸੁਮੇਲ ਹੈ ਜਿਥੇ ਧਾਰਮਿਕ ਲੋਕ ਆਪਣੇ ਧਰਮ ਨਾਲ ਸਬੰਧਿਤ ਇਤਿਹਾਸ, ਸਥਾਨ ਤੇ ਉਸ ਨਾਲ ਜੁੜੀ ਹਰ ਚੀਜ਼ ਨਾਲ ਬੇਹੱਦ ਲਗਾਵ ਰੱਖਦੇ ਹਨ,ਉਹ ਆਪਣੇ ਧਰਮ ਦੀ ਰਾਖੀ ਲਈ ਆਪਾ ਮਿਟਾਉਣ ਲਈ ਵੀ ਤਿਆਰ ਬਰ ਤਿਆਰ ਰਹਿੰਦੇ ਨੇ।
ਪਰ ਪਿੱਛਲੇ ਕੁਝ ਸਮੇ ਤੋਂ ਦੇਖਿਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਧਰਮ ਦੇ ਧਾਰਮਿਕ ਗ੍ਰੰਥ ਜਾਂ ਅਸਥਾਨ ਨਾਲ ਅਕਸਰ ਛੇੜ-ਛਾੜ ਕੀਤੀ ਜਾਂਦੀ ਹੈ ਜਾਂ ਜਾਣ ਬੁਝ ਕੇ ਬੇਅਦਬੀ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ।
ਇਸੇ ਤਰ੍ਹਾਂ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਤੇਜੀ ਨਾਲ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ‘ਚ ਸਾਫ਼ ਤੌਰ ‘ਤੇ ਦੇਖਿਆ ਜਾ ਰਿਹਾ ਹੈ ਕਿ ਇਕ ਫੈਸ਼ਨ ਸੋਅ ‘ਚ ਕੁਝ ਮਾਡਲਾਂ ਨੇ ਫੈਸ਼ਨ ਦੇ ਤੌਰ ‘ਤੇ ਕਿਰਪਾਨ ਪਹਿਨੀ ਹੋਈ ਹੈ ਤੇ ਸਿਰ ਤੇ ਦਸਤਾਰ ਧਾਰਨ ਕੀਤੀ ਹੋਈ ਹੈ ਤੇ ਰੈਪ ਵੋਕ ਕੀਤਾ ਜਾ ਰਿਹਾ ਹੈ ਜਿਸ ਦਾ ਸਿੱਖ ਭਾਈਚਾਰੇ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਜਾਣ ਬੁਝ ਕਿ ਕੀਤਾ ਜਾ ਰਿਹਾ ਹੈ। ਇਸ ਨਾਲ ਮਨਾਂ ਨੂੰ ਠੇਸ ਪਹੁੰਚੀ ਹੈ ਇਸ ‘ਚ ਸਾਫ ਤੌਰ ਦੇਖਿਆ ਗਿਆ ਹੈ ਇਹ ਕਾਰਕਾਂ ਦੀ ਬੇਅਦਬੀ ਕੀਤੀ ਗਈ ਹੈ।
ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਵੱਲੋ JIMS ਦਿੱਲੀ ਦੇ ਡਾਇਰੈਕਟਰਾਂ ‘ਤੇ ‘ਫੈਸ਼ਨ ਸ਼ੋਅ’ ਦੌਰਾਨ ਸਿੱਖ ਭਾਵਨਾਵਾਂ ਨੂੰ ਠੇਸ ਪਚਾਉਣ ਦੇ ਮਾਮਲੇ ‘ਚ FIR ਦਰਜ ਕਰਵਾਈ ਗਈ।