ਬਲਬੀਰ ਰਾਜੇਵਾਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨੀ ਅੰਦੋਲਨ ‘ਤੇ ਬੋਲਣ ਦਾ ਜਵਾਬ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵੱਲੋਂ ਬੀਤੇ ਦਿਨ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ | ਇਸ ਮੌਕੇ ਰਾਜੇਵਾਲ ਨੇ ਕਿਹਾ ਕਿ ਅਕਾਲੀ ਦਲ ਤਸਵੀਰਾਂ ਦਿਖਾ ਕੇ ਜਾ ਵੀਡੀਓ ਦਿਖਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਨਾ ਕਰੇ ਸਾਡੇ ਕੋਲ ਵੀ ਅਕਾਲੀ ਦਲ ਦੇ ਵੀਡੀਓ ਨੇ ਜਿਨ੍ਹਾਂ ‘ਚ ਇਨ੍ਹਾਂ ਦੇ ਸੀਨੀਅਰ ਬੰਦੇ ਸ਼ਰਾਬ ਦੀਆਂ ਬੋਤਲਾ ਗੱਡੀ ਦੇ ਵਿੱਚ ਰੱਖੀ ਫਿਰਦੇ ਸੀ ਪਰ ਸੰਯੁਕਤ ਮੋਰਚਾ ਉਸ ਨੂੰ ਨਸ਼ਰ ਨਹੀਂ ਕਰੇਗਾ ਨਾ ਹੀ ਇਸ ਤਰੀਕੇ ਨਾਲ ਕਿਸੇ ਨੂੰ ਬਦਨਾਮ ਕਰੇਗਾ| ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਜਦੋਂ ਦਿੱਲੀ ਗਏ ਉਸ ਸਮੇਂ ਆਪਣੀ ਪਾਰਟੀ ਦੇ ਝੰਡੇ ਲੈ ਕੇ ਗਏ ਅਤੇ ਕਿਸਾਨੀ ਅੰਦੋਲਨ ਦਾ ਕੋਈ ਵੀ ਨਾਹਰਾ ਨਹੀਂ ਲੱਗਿਆ ਕੇਵਲ ਅਕਾਲੀ ਦਲ ਜ਼ਿੰਦਾਬਾਦ ਦੇ ਨਾਹਰੇ ਲੱਗੇ ਸੀ |
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਸ਼ਾਨ ਇਸ ਕਰਕੇ ਹਨ ਕਿਉਂਕਿ ਲੋਕਾਂ ਨੂੰ ਇਨ੍ਹਾਂ ਤੋਂ ਸਹੀ ਜਵਾਬ ਨਹੀਂ ਮਿਲਦੇ | ਜਿਵੇਂ ਬੇਅਦਬੀ ਮਾਮਲੇ ਦਾ ਲੋਕਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ |ਇਸ ਦੇ ਨਾਲ ਹੀ ਉਨ੍ਹਾਂ ਕਿਹਾ ਅਸੀਂ ਸਿਆਸੀ ਪਾਰਟੀਆਂ ਨੂੰ ਇਹ ਕਿਹਾ ਸੀ ਕਿ ਮੋਦੀ ਦਾ ਵਿਰੋਧ ਕਰੋ ਇਹ ਨਹੀਂ ਕੇ ਸਾਰਾ ਹਜ਼ੂਮ ਲੈ ਕੇ ਉਥੇ ਚਲੇ ਜਾਓ | ਅਸੀ ਕਿਹਾ ਸੀ ਪਾਰਟੀ ਦੇ ਕੁਝ ਲੋਕ ਜਾ ਕੇ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਕਰੋ |