ਇਸ ਵੇਲੇ ਪੂਰਾ ਮੁਲਕ ਕਰੋਨਾ ਵਰਗੀ ਭਿਆਨਕ ਮਹਾਮਾਰੀ ਨਾਲ ਜੂਝ ਰਿਹਾ, ਸਿਹਤ ਸਹੂਲਤਾਂ ਦੀ ਕਮੀ ਕਾਰਨ ਲੋਕ ਦਮ ਤੋੜ ਰਹੇ ਨੇ। ਪਰ ਸਿਆਸੀ ਆਗੂ ਮਹਾਮਾਰੀ ‘ਤੇ ਵੀ ਸਿਆਸਤ ਕਰ ਰਹੇ ਨੇ ਤੇ ਇੱਕ ਦੂਜੇ ‘ਤੇ ਇਲਜ਼ਾਮ ਲਗਾ ਰਹੇ ਨੇ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆ ਕਿਹਾ ਕਿ ਕੈਪਟਨ ਸਰਕਾਰ ਕਰੋਨਾ ਮਹਾਂਮਾਰੀ ‘ਚ ਪੂਰੇ ਪ੍ਰਬੰਧ ਕਰਨ ‘ਚ ਨਾਕਾਮ ਸਾਬਿਤ ਹੋਈ ਹੈ। ਸੁਖਬੀਰ ਨੇ ਆਪਣੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਸੀਂ ਹਫਤੇ ‘ਚ ਵੈਕਸੀਨ ਕੈਂਪ ਲਗਾਏ ਫਿਰ ਕੈਪਟਨ ਸਰਕਾਰ ਅਜਿਹਾ ਕਿਉਂ ਨਹੀਂ ਕਰ ਸਕੀ, ਉਧਰ ਸੁਖਬੀਰ ਬਾਦਲ ਦੇ ਬਿਆਨ ‘ਤੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪਲਟਵਾਰ ਕੀਤਾ। ਬਲਬੀਰ ਸਿੱਧੂ ਨੇ ਟਿੱਚਰ ਕਰਦਿਆ ਕਿਹਾ ਕਿ ਸੁਖਬੀਰ ਨੇ 62 ਹਜ਼ਾਰ ਵਾਲਾ ਟੀਕਾ ਲਗਵਾਇਆ। ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਵਾਇਆ ਸੀ, ਸਿਹਤ ਮੰਤਰੀ ਬਲਬੀਰ ਸਿਧੁ ਨੇ ਕਿਹਾ ਕਿ ਸੁਖਬੀਰ ਬਾਦਲ ਐਸ ਜੀ ਪੀ ਸੀ ਨੂੰ ਵੈਕਸੀਨ ਮਿਲਣ ਦੀ ਗਲ ਕਰ ਰਹੇ ਹਨ ਪਰ ਸੁਖਬੀਰ ਬਾਦਲ ਦੀਆਂ ਗੱਲਾਂ ਦੀ ਤੁਲਨਾ ਪੰਜਾਬ ਸਰਕਾਰ ਨਾਲ ਨਹੀਂ ਕੀਤੀ ਜਾ ਸਕਦੀ, ਉਹ ਤਾਂ ਕੁਝ ਵੀ ਕਹਿ ਜਾਂਦਾ ਹੈ। ਇਸਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਜਿਸ ਸੇਵਾ ਦੀ ਗੱਲ ਅਕਾਲੀ ਦਲ ਕਰ ਰਿਹਾ ਹੈ ਉਹ ਪੈਸਾ ਗੁਰੁ ਦੀ ਗੋਲਕ ਦਾ ਹੈ, ਜੋ ਲੋਕਾਂ ਲਈ ਹੀ ਵਰਤਿਆ ਜਾਵੇਗਾ। ਸੁਖਬੀਰ ਬਾਦਲ ਵੈਕਸੀਨ ਦੀ ਗੱਲ ਕਰਦਾ ਹੈ, ਆਪ ਖੁਦ ਉਸਨੇ 62 ਹਜਾਰ ਵਾਲਾ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ, ਜੋ ਡੋਨਾਲਡ ਟਰੰਪ ਵਾਲਾ ਹੈ। ਤਾਂ ਹੀ ਸੁਖਬੀਰ ਬਾਦਲ 3 ਦਿਨ ਵਿਚ ਕੋਰੋਨਾ ਨੈਗੇਟਿਵ ਹੋ ਕੇ ਹਸਪਤਾਲ ਤੋਂ ਵਾਪਿਸ ਆ ਗਿਆ ਸੀ।