<h1 class="entry-title">ਐਲੋਪੈਥੀ ਦਵਾਈਆਂ ‘ਤੇ ਬਾਬਾ ਰਾਮ ਦੇਵ ਦੇ ਵਿਵਾਦਿਤ ਬਿਆਨ ਤੋਂ ਹੁਣ ਉਸਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਉੱਠਣ ਲੱਗੀ ਹੈ। ਟਵਿੱਟਰ ‘ਤੇ ਇਨੀਂ ਦਿਨੀ ਐਸ਼ਟੈਗ ਅਰੈਸਟ ਰਾਮਦੇਵ ਟਰੈਂਡ ਕਰ ਰਿਹਾ। ਹਾਲਾਂਕਿ ਯੋਗ ਗੁਰੁ ਰਾਮਦੇਵ ਨੇ ਐਲੋਪੈਥੀ ਦਵਾਈਆਂ ਨੂੰ ਲੈਕੇ ਦਿੱਤਾ ਆਪਣਾ ਵਿਵਾਦਤ ਬਿਆਨ ਵਾਪਸ ਲੈ ਲਿਆ ਹੈ ਪਰ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਲੋਕਾਂ ‘ਚ ਗੁੱਸਾ ਵੱਧਦਾ ਜਾ ਰਿਹਾ। ਦਰਅਸਲ ਰਾਮਦੇਵ ਨੇ ਕਿਹਾ ਸੀ ਕਿ ਲੱਖਾਂ ਲੋਕਾਂ ਦੀ ਮੌਤ ਐਲੋਪੈਥੀ ਦਵਾਈਆਂ ਖਾਣ ਨਾਲ ਹੋਈ ਹੈ।ਜਿੰਨੇ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਤੇ ਹਸਪਤਾਲ ਨਾ ਜਾਣ ਨਾਲ ਹੋਈ ਹੈ, ਉਸ ਤੋਂ ਜ਼ਿਆਦਾ ਮੌਤਾਂ ਐਲੋਪੈਥੀ ਦੀਆਂ ਦਵਾਈਆਂ ਖਾਣ ਨਾਲ ਹੋਈਆਂ ਹਨ॥ ਰਾਮਦੇਵ ਦੇ ਇਸ ਬਿਆਨ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਇਸ ਬਿਆਨ ਨੂੰ ਬੇਹੱਦ ਬਦਕਿਸਮਤੀ ਵਾਲਾ ਕਰਾਰ ਦਿੰਦਿਆਂ ਰਾਮਦੇਵ ਨੂੰ ਚਿੱਠੀ ਲਿਖ ਕੇ ਇਸ ਨੂੰ ਵਾਪਸ ਲੈਣ ਲਈ ਕਿਹਾ ਸੀ। ਇਸਤੋਂ ਬਾਅਦ ਰਾਮਦੇਵ ਨੇ ਐਲੋਪੈਥੀ ਦਵਾਈਆਂ ਬਾਰੇ ਆਪਣੇ ਵਿਵਾਦਿਤ ਬਿਆਨ ਲਈ ਮੁਆਫ਼ੀ ਮੰਗਦਿਆਂ ਇਸ ਨੂੰ ਵਾਪਸ ਲੈ ਲਿਆ ਹੈ। ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਦਾ ਦਿਲ ਦੁਖਾਉਣ ਦਾ ਕੋਈ ਇਰਾਦਾ ਨਹੀਂ ਸੀ, ਪਰ ਜੇ ਫਿਰ ਵੀ ਕਿਸੇ ਨੂੰ ਇਸ ਨਾਲ ਸੱਟ ਵੱਜੀ ਹੋਵੇ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ। ਰਾਮਦੇਵ ਨੇ ਕਿਹਾ ਕਿ ਮੁਆਫ਼ੀ ਮੰਗੇ ਜਾਣ ਨਾਲ ਹੁਣ ਇਸ ਮੁੱਦੇ ’ਤੇ ਵਿਰਾਮ ਲੱਗ ਗਿਆ ਹੈ ਪਰ ਆਮ ਲੋਕ ਅਤੇ ਡਾਕਟਰਾਂ ਦਾ ਗੱੁਸਾ ਸ਼ਾਂਤ ਨਹੀਂ ਹੋ ਰਿਹਾ ਤੇ ਹੁਣ ਰਾਮ ਦੇਵ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਹੋ ਰਹੀ ਹੈ।</h1>