ਜ਼ਿੰਦਗੀ ਨਾਲ ਕਰਾਂਗੇ, ਜ਼ਿੰਦਗੀ ਦੇ ਕਿੱਸੇ ਕਹਾਣੀਆਂ ਦੇਖਣ ਲਈ ਸਾਡੇ ਪੇਜ ਨੂੰ ਲਾਈਕ ਤੇ ਸਪੋਰਟ ਕਰੋ-
ਪੰਜਾਬੀ ਇੰਡਸਟਰੀ ‘ਚ ਲਗਾਤਾਰ ਨਵੇਂ ਸਿੰਗਰ ਸਾਹਮਣੇ ਆ ਰਹੇ ਹਨ।ਉਨ੍ਹਾਂ ‘ਚੋਂ ਕਈ ਬਹੁਤ ਜਲਦੀ ਵੱਡਾ ਮੁਕਾਮ ਹਾਸਿਲ ਕਰ ਲੈਂਦੇ ਹਨ।ਜਿਨ੍ਹਾਂ ‘ਚੋਂ ਲੱਖੀ ਘੁਮਾਣ ਸਾਹਮਣੇ ਆਏ ਹਨ, ਆਪਣੇ ਗਾਣਿਆਂ ਦੇ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ।
ਹੁਣ ਅਸੀਂ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ‘ਤੇ ਝਾਤ ਮਾਰਦੇ ਹਾਂ।ਦੱਸ ਦੇਈਏ ਕਿ ਸਿੰਗਰ ਲੱਖੀ ਘੁਮਾਣ ਦਾ ਅਸਲੀ ਨਾਮ ਲਖਵਿੰਦਰ ਸਿੰਘ ਘੁਮਾਣ ਹੈ, ਜਿਨ੍ਹਾਂ ਦਾ ਜਨਮ 09 ਸਤੰਬਰ 1995 ਨੂੰ ਸੰਗਰੂਰ ਜ਼ਿਲ੍ਹੇ, ਪਿੰਡ ਘਰਾਚੋਂ ਵਿਖੇ ਹੋਇਆ ਸੀ।ਉਨ੍ਹਾਂ ਦੇ ਪਿਤਾ ਜੀ ਦਾ ਨਾਮ ਨਿਰਭੈ ਸਿੰਘ ਖੇਤੀਬਾੜੀ ਕਿੱਤੇ ਨਾਲ ਸਬੰਧ ਰੱਖਦੇ ਹਨ ਅਤੇ ਮਾਤਾ ਬਲਜੀਤ ਕੌਰ ਘਰੇਲੂ ਔਰਤ ਹੈ।ਦੱਸ ਦੇਈਏ ਕਿ ਉਨ੍ਹਾਂ ਨੇ ਆਪਣਾ ਬਚਪਨ ਪਿੰਡ ਘਰਾਚੋਂ ‘ਚ ਬਤੀਤ ਕੀਤਾ ਅਤੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਸੰਗਰੂਰ ਪਬਲਿਕ ਸਕੂਲ ਸੰਗਰੂਰ ਅਤੇ ਡੋਡੇਕਪਲੇਟ ਮੋਦੀ ਕਾਲਜ ਪਟਿਆਲਾ ਵਿਖੇ ਪੂਰੀ ਕੀਤੀ।
ਜਿਵੇਂ ਬਾਕੀ ਪੰਜਾਬੀ ਇੰਡਸਟਰੀ ਦੇ ਸਾਰੇ ਉੱਘੇ ਗਾਇਕ ਦੱਸਦੇ ਹਨ ਕਿ ਉਹ ਉਨ੍ਹਾਂ ਨੂੰ ਗਾਉਣ ਦਾ ਸ਼ੌਕ ਸੀ ਉਹ ਸਕੂਲ ‘ਚ ਬਾਲ ਸਭਾ ‘ਚ ਗਾਉਂਦੇ ਹੋਰ ਕਈ ਪ੍ਰੋਗਰਾਮਾਂ ‘ਚ ਗਾਉਂਦੇ।ਉਸੇ ਤਰ੍ਹਾਂ ਲੱਖੀ ਘੁਮਾਣ ਨੇ ਵੀ ਸ਼ੁਰੂ ‘ਚ ਸਕੂਲ ਫੇਅਰਵੈੱਲ ‘ਚ ਗਾਉਣਾ ਸ਼ੁਰੂ ਕੀਤਾ।ਦੱਸਣਯੋਗ ਹੈ ਕਿ 2017-19 ‘ਚ ਉਨ੍ਹਾਂ ਨੇ ”ਤਿੰਨਾਂ ਤੋਂ ਬਚਕੇ”, ”ਫੇਸਬੁੱਕ ਤੇ” ਨਾਮ ਦੇ ਲੇਬਰ ਵਾਲੇ ਕੁਝ ਸਿੰਗਲ ਟਰੈਕ ਨਾਲ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।ਉਸ ਤੋਂ ਚੱਲ ਸੋ ਚੱਲ ਅੱਗੇ ਵੱਧਦੇ ਹੋਏ ਉਨ੍ਹਾਂ ਨੇ ‘ਮਹਿਫਿਲਾਂ’ ਤੇ ‘ਜ਼ਿੰਮੇਵਾਰੀ’ ਸਭ ਤੋਂ ਸਵੀਕਾਰਯੋਗ ਅਤੇ ਸਬੰਧਿਤ ਟਰੈਕ ਸਨ।
ਸਭ ਤੋਂ ਹਿੱਟ ‘ਬੇਬੇ’ ਗੀਤ ਨਾਲ ਲੱਖੀ ਘੁਮਾਣ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ।ਇਸ ਤੋਂ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੇ ਕਈ ਹਿੱਟ ਗੀਤ ਹਨ ਜਿਵੇਂ ਕਿ ‘ਗੱਭਰੂ ਦਾ ਨਾਮ’, ‘ਵਿਚਾਰ ਤੇ ਹਥਿਆਰ’, ਜੰਨਤ, ਵਰਗੇ ਹਿੱਟ ਗੀਤਾਂ ਨਾਲ ਨਾਮ ਕਮਾਇਆ।ਦੱਸ ਦੇਈਏ ਕਿ ਹਾਲ ‘ਚ ਆਇਆ ਸਿੰਗਲ ਟਰੈਕ ‘ਜੰਨਤ’ ਉਨ੍ਹਾਂ ਦਾ ਸਭ ਤੋਂ ਰੋਮਾਂਟਿਕ ਗੀਤ ਰਿਹਾ ਜਿਸ ‘ਚ ਪਿਆਰੇ ਵੋਕਲ ਨੂੰ ਅਨਪਲੱਗਡ ਸੰਸਕਰਣ ਵਜੋਂ ਰਿਲੀਜ਼ ਕੀਤਾ ਗਿਆ।ਹਾਲ ਹੀ ‘ਚ ਉਨ੍ਹਾਂ ਦਾ ਗੀਤ ’ਰੌਲਾ’ ਆਇਆ ਜਿਸ ਨੂੰ ਦਰਸ਼ਕ ਵਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ, ਦੱਸ ਦੇਈਏ ਕਿ ਇਹ ਗੀਤ ਡੁਏਟ ਸਾਂਗ ਹੈ ਜਿਸ ‘ਚ ਉਨ੍ਹਾਂ ਦੀ ਕੋ-ਸਿੰਗਰ ਗੁਰਲੇਜ਼ ਅਖ਼ਤਰ ਹੈ ਜੋ ਨੋਬਲ ਮਿਊਜ਼ਿਕ ਦੇ ਲੇਬਲ ਹੇਠ ਲੇਨ ‘ਚ ਦਰਸ਼ਕਾਂ ਦੇ ਪਿਆਰ ਨਾਲ ਬਹੁਤ ਹਿੱਟ ਹੋ ਗਿਆ।ਲੱਖੀ ਘੁੰਮਣ ਨੇ ‘ਬੇਬੇ’ ਗੀਤ ਨਾਲ ਪੰਜਾਬੀ ਇੰਡਸਟਰੀ ‘ਚ ਆਪਣੀ ਇੱਕ ਵੱਖਰੀ ਪਛਾਣ ਬਣਾਈ।