ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਾਰੀਫਾਂ ਦੇ ਪੁਲ ਬੰਨਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਸਮਝਦਾ ਹਾਂ।ਜੇਕਰ ਉਹ ਈਮਾਨਦਾਰ ਹੈ ਤਾਂ ਮਾਫੀਆ ਦੇ ਵਿਰੁੱਧ ਲੜੇ।ਮੈਂ ਪਾਰਟੀ ਤੋਂ ਉਪਰ ਉਠ ਕੇ ਮਾਨ ਦਾ ਸਾਥ ਦਿਆਂਗਾ।ਨੀਤੀਆਂ ਬਣਾ ਕੇ ਪੰਜਾਬ ਦਾ ਵਿਕਾਸ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ‘ਤੇ ਕਦੇ ਉਂਗਲ ਨਹੀਂ ਚੁੱਕੀ।ਇਹ ਲੜਾਈ ਪੰਜਾਬ ਦੇ ਅਸਤਿਤਵ ਦੀ ਹੈ ਤੇ ਮਾਫ਼ੀਆ ਸਿਸਟਮ ਬਹੁਤ ਗਹਿਰਾ ਹੈ।ਉਸ ਨੂੰ ਵੀ ਤੁਣਕੇ ਵੱਜਣਗੇ ਜੇਕਰ ਤੁਣਕੇ ਖਾਂਦਾ ਰਿਹਾ ਫਿਰ ਤਾਂ ਗੱਲ ਹੋਰ ਹੈ।ਜੇਕਰ ਇਮਾਨਦਾਰੀ ਨਾਲ ਲੜਦਾ ਰਿਹਾ ਤਾਂ ਮੈਂ ਉਸ ਨੂੰ ਸਹਿਯੋਗ ਦੇਵਾਂਗਾ ਤੇ ਪਾਰਟੀਆਂ ਤੋਂ ਉੱਤੇ ਉਠ ਕੇ ਉਸਦਾ ਸਾਥ ਦੇਵਾਂਗਾ।








