ਇੱਕ ਪਾਸੇ ਤਾਂ ਦੇਸ਼ ਕੋਰੋਨਾ ਦੇ ਕਹਿਰ ਨਾਲ ਜੂਝ ਰਿਹਾ ਹੈ। ਹਰ ਰੋਜ਼ ਲੋਕ ਮਰ ਰਹੇ ਹਨ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਵੈਕਸੀਨ ਨਹੀਂ ਮਿਲ ਰਹੀ। ਇੱਥੋਂ ਤੱਕ ਕਿ ਹਸਤਪਾਲਾਂ ‘ਚ ਦਵਾਈਆਂ ਅਤੇ ਬੈੱਡ ਵੀ ਘੱਟ ਹਨ। ਦੇਸ਼ ਸੰਕਟ ਭਰੇ ਦੌਰ ਚੋਂ ਲੰਘ ਰਿਹਾ ਹੈ। ਇਸ ਸਭ ਦੇ ਵਿਚਾਲੇ ਭਾਜਪਾ ਆਗੂਆਂ ਦੇ ਬੇਤੁਕੇ ਬਿਆਂਨ ਸਹਾਮਣੇ ਆ ਰਹੇ ਹਨ। ਭਾਜਪਾ ਦੇ ਬਲੀਆ ਤੋਂ ਵਿਧਾਇਕ ਸੁਰੇਂਦਰ ਸਿੰਘ ਨੇ ਦਾਅਵਾ ਕੀਤਾ ਕਿ ਸਵੇਰੇ ਖਾਲੀ ਪੇਟ ਪੰਜ ਢੱਕਣ ਠੰਡੇ ਪਾਣੀ ਨਾਲ ਗਊ ਮੂਤਰ ਪੀਣ ਨਾਲ ਕੋਰੋਨਾ ਵਾਇਰਸ ਠੀਕ ਹੋ ਜਾਵੇਗਾ । ਆਪਣੇ ਵਿਵਾਦਤ ਬਿਆਨਾਂ ਕਾਰਨ ਹਮੇਸ਼ਾ ਚਰਚਾ ‘ਚ ਰਹਿਣ ਵਾਲੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਦਾ ਇਹ ਇੱਕ ਹੋਰ ਅਜੀਬ ਦਾਅਵਾ ਸਾਹਮਣੇ ਆਇਆ ਹੈ ਕਿ ਗਊ ਮੂਤਰ ਦੇ ਰੋਜ਼ਾਨਾ ਸੇਵਨ ਨਾਲ ਕੋਰੋਨਾ ਦੀ ਲਾਗ ਦਾ ਕੋਈ ਅਸਰ ਨਹੀਂ ਹੁੰਦਾ ,ਉਨ੍ਹਾਂ ਕਿਹਾ ਉਹ ਹਰ ਰੋਜ਼ ਗਊ ਮੂਤਰ ਦਾ ਸੇਵਨ ਕਰਦੇ ਹਨ, ਜਿਸ ਨਾਲ ਉਹ ਪੂਰੀ ਤਰ੍ਹਾਂ ਤੰਦਰੁਸਤ ਰਹਿੰਦੇ ਹਨ। ਇੰਨਾ ਹੀ ਨਹੀਂ, ਵਿਧਾਇਕ ਸੁਰੇਂਦਰ ਸਿੰਘ ਨੇ ਕੋਰੋਨਾ ਤੋਂ ਬਚ ਕੇ ਰਹਿਣ ਲਈ ਸਾਰਿਆਂ ਨੂੰ ਗਊ ਮੂਤਰ ਪੀਣ ਦੀ ਸਲਾਹ ਵੀ ਦਿੱਤੀ।