ਸਿੱਖਿਆ ਅਤੇ ਸਕੂਲ ਵਿਕਾਸ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਚਾਲੇ ਸ਼ੁਰੂ ਹੋਈ ਸਿਆਸਤ ਹੁਣ ਤੇਜ਼ ਹੁੰਦੀ ਜਾ ਰਹੀ ਹੈ। ਮਨੀਸ਼ ਸਿਸੋਦੀਆ ਨੇ ਅੱਜ ਪਰਗਟ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਅੱਜ ਦਿੱਲੀ ਦੇ ਸਕੂਲਾਂ ਦੀ ਸੂਚੀ ਜਾਰੀ ਕਰਨਗੇ। ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਰਾਹੀਂ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕਰਕੇ ਪ੍ਰਗਟ ਸਿੰਘ ‘ਤੇ ਜ਼ੁਬਾਨੀ ਹਮਲਾ ਕੀਤਾ ਹੈ।
.@PargatSOfficial जी: दिल्ली सरकार ने पिछले 5 साल में सभी स्कूलों में वो सुविधाएँ दी हैं जो एक टीचर को दिल से पढ़ाने और एक बच्चे को स्वाभिमान के साथ स्कूल आने-पढ़ने के लिए मिलनी चाहिए। परंतु आपने बात 250 स्कूलों की है इसलिए मैं सिर्फ 250 स्कूलों की लिस्ट जारी कर रहा हूँ
(1/n) pic.twitter.com/qjmIH9Spp7
— Manish Sisodia (@msisodia) November 28, 2021
ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਲਿਖਿਆ, ਪਰਗਟ ਸਿੰਘ ਜੀ, ਪਿਛਲੇ 5 ਸਾਲਾਂ ‘ਚ ਦਿੱਲੀ ਸਰਕਾਰ ਨੇ ਸਾਰੇ ਸਕੂਲਾਂ ‘ਚ ਉਹ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਜੋ ਇਕ ਅਧਿਆਪਕ ਨੂੰ ਦਿਲੋਂ ਪੜ੍ਹਾਉਣ ਲਈ ਮਿਲਣੀਆਂ ਚਾਹੀਦੀਆਂ ਹਨ ਅਤੇ ਇਕ ਬੱਚਾ ਸਕੂਲ ਜਾਣ ਦੇ ਯੋਗ ਹੋਣਾ ਚਾਹੀਦਾ ਹੈ। ਪਰ ਤੁਸੀਂ 250 ਸਕੂਲਾਂ ਦੀ ਗੱਲ ਕਰ ਰਹੇ ਹੋ, ਇਸ ਲਈ ਮੈਂ ਸਿਰਫ 250 ਸਕੂਲਾਂ ਦੀ ਸੂਚੀ ਜਾਰੀ ਕਰ ਰਿਹਾ ਹਾਂ।
उम्मीद है कि आज रात तक, आप भी पंजाब के 12वीं तक के 250 स्कूलों की लिस्ट जारी करेंगे जिन्हें, जिनकी शिक्षा को, आपकी सरकार ने पिछले 5 साल में सुधारा है. फिर दोनों एक साथ पंजाब और दिल्ली दोनो के स्कूल देखेंगे। उसके बाद वोटर तय कर सकते हैं की उन्हें कौन सा शिक्षा मॉडल चाहिए
(2/n)— Manish Sisodia (@msisodia) November 28, 2021
ਮਨੀਸ਼ ਸਿਸੋਦੀਆ ਨੇ ਅੱਗੇ ਲਿਖਿਆ ਕਿ ਉਮੀਦ ਹੈ ਕਿ ਅੱਜ ਰਾਤ ਤੱਕ ਤੁਸੀਂ ਪੰਜਾਬ ਦੇ 12ਵੀਂ ਜਮਾਤ ਤੱਕ ਦੇ 250 ਸਕੂਲਾਂ ਦੀ ਸੂਚੀ ਵੀ ਜਾਰੀ ਕਰ ਦਿਓਗੇ, ਜਿਨ੍ਹਾਂ ਦੀ ਸਿੱਖਿਆ ਵਿੱਚ ਤੁਹਾਡੀ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਸੁਧਾਰ ਕੀਤਾ ਹੈ। ਫਿਰ ਦੋਵੇਂ ਪੰਜਾਬ ਅਤੇ ਦਿੱਲੀ ਦੇ ਸਕੂਲਾਂ ਨੂੰ ਇਕੱਠੇ ਦੇਖਣਗੇ। ਉਸ ਤੋਂ ਬਾਅਦ ਵੋਟਰ ਫੈਸਲਾ ਕਰ ਸਕਦੇ ਹਨ ਕਿ ਉਹ ਕਿਹੜਾ ਸਿੱਖਿਆ ਮਾਡਲ ਚਾਹੁੰਦੇ ਹਨ।