ਚੰਡੀਗੜ ( ਪ੍ਰੋ ਪੰਜਾਬ ਟੀਵੀ ) ਭਗੰਵਤ ਮਾਨ ਮੁੱਖ ਮੰਤਰੀ ਪੰਜਾਬ ਬਜਟ ਸ਼ੈਸਨ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ‘ਚ ਪੰਜਾਬ ਵਜ਼ਾਰਤ ‘ਚ ਵਾਧਾ ਕਰ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਜ਼ਾਰਤ ‘ਚ ਇਸ ਵਕਤ ਕੁੱਲ 9 ਮੰਤਰੀ ਹਨ, ਦਸਵੇ ਸਾਬਕਾ ਮੰਤਰੀ ਵਿਜੇ ਸਿੰਗਲਾ ‘ਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਹੇਠ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ ਸੀ । ਕਾਨੂੰਨ ਅਨੁਸਾਰ ਪੰਜਾਬ ਵਜ਼ਾਰਤ ‘ਚ 17 ਮੰਤਰੀ ਬਣਦੇ ਹਨ।
ਇਹ ਜਿਕਰਯੋਗ ਹੈ ਕਿ 24 ਤੋਂ 30 ਜੂਨ ਤੱਕ ਪੰਜਾਬ ਸਰਕਾਰ ਦਾ ਬਜਟ ਸ਼ੈਸਨ ਚੱਲੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਵੀਂ ਵਜ਼ਾਰਤ ‘ਚ ਕਰੀਬ ਚਾਰ ਜਾਂ ਪੰਜ ਵਿਧਾਇਕਾਂ ਨੂੰ ਮੰਤਰੀ ਦੀ ਕੁਰਸੀ ਨਸੀਬ ਹੋਣ ਦੀ ਸੰਭਾਵਨਾ ਹੈ ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਪਹਿਲੇ ਪੜਾਅ ‘ਚ ਜਿਨ੍ਹਾਂ ਮੰਤਰੀਆਂ ਦਾ ਐਲਾਨ ਕੀਤਾ ਸੀ ਉਸ ਸਮੇਂ ਸਿਆਸੀ ਹਲਕਿਆਂ ‘ਚ ਇਨ੍ਹਾਂ ਮੰਤਰੀਆਂ ਦੀ ਬਹੁਤ ਚਰਚਾ ਉੱਠੀ ਸੀ ਕਿ ਸੀਨੀਅਰ ‘ਆਪ’ ਆਗੂਆਂ ਨੂੰ ਕਿਉਂ ਨਹੀਂ ਮੌਕਾ ਦਿੱਤਾ ਗਿਆ। ਕਿਆਸਰਾਈਆਂ ਲੱਗ ਰਹੀਆਂ ਹਨ ਕਿ ਰੁੱਸੇ ਵਿਧਾਇਕਾਂ ਨੂੰ ਇਸ ਵਾਰ ਵਜ਼ਾਰਤ ਦੀ ਕੁਰਸੀ ਨਸੀਬ ਹੋ ਸਕਦੀ ਹੈ।