ਮਾਨ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਦੇ ਖੇਤਰ ‘ਚ ਦੋ ਵੱਡੇ ਫ਼ੈਸਲੇ ਕੀਤੇ ਹਨ।
ਨਿੱਜੀ ਸਕੂਲਾਂ ‘ਚ ਫੀਸ ਵਧਾਉਣ ‘ਤੇ ਲਾਈ ਪਾਬੰਦੀ
ਇਸ ਸੈਸ਼ਨ ‘ਚ ਹੋਣ ਵਾਲੀ ਐਡਮਿਸ਼ਨ ‘ਚ ਫੀਸ ਵਧਾਉਣ ਦੀ ਆਗਿਆ ਨਹੀਂ
ਕੋਈ ਵੀ ਸਕੂਲ ਕਿਸੇ ਖ਼ਾਸ ਦੁਕਾਨ ਤੋਂ ਕਿਤਾਬਾਂ ਅਤੇ ਵਰਦੀ ਖਰੀਦਣ ਲਈ ਨਹੀਂ ਕਹੇਗਾ।
ਮਾਤਾ-ਪਿਤਾ ਆਪਣੀ ਸਹੂਲੀਅਤ ਨਾਲ ਕਿਤਾਬਾਂ-ਵਰਦੀਆਂ ਖਰੀਦ ਸਕਣਗੇ
ਪੰਜਾਬ ‘ਚ ਮਹਿੰਗੀ ਪੜ੍ਹਾਈ ਤੋਂ ਪਰੇਸ਼ਾਨ ਮਾਪਿਆਂ ਲਈ ਸਰਕਾਰ ਨੇ ਲਿਆ ਵੱਡਾ ਫੈਸਲਾ। ਸੀਐਮ ਭਗਵੰਤ ਮਾਨ ਨੇ ਇਸ ਸੈਸ਼ਨ ਤੋਂ ਤੁਰੰਤ ਪ੍ਰਭਾਵ ਨਾਲ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਿੱਚ ਵਾਧੇ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਕੋਈ ਵੀ ਪ੍ਰਾਈਵੇਟ ਸਕੂਲ ਕਿਸੇ ਵਿਸ਼ੇਸ਼ ਦੁਕਾਨ ਤੋਂ ਬੱਚਿਆਂ ਦੀਆਂ ਕਿਤਾਬਾਂ ਅਤੇ ਵਰਦੀਆਂ ਖਰੀਦਣ ਲਈ ਨਹੀਂ ਕਹੇਗਾ। ਇਸ ਦੇ ਲਈ ਪੰਜਾਬ ਸਰਕਾਰ ਜਲਦੀ ਹੀ ਨੀਤੀ ਬਣਾ ਕੇ ਜਾਰੀ ਕਰੇਗੀ।