ਐਲੋਪੈਥੀ ‘ਤੇ ਬਿਆਨ ਦੇਕੇ ਯੋਗ ਗੁਰੂ ਰਾਮਦੇਵ ਬੁਰੀ ਤਰ੍ਹਾਂ ਫੱਸ ਗਏ ਨੇ।ਪਹਿਲਾ ਰਾਮਦੇਵ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ 1000 ਕਰੋੜ ਦਾ ਨੋਟਿਸ ਭੇਜ ਦਿੱਤਾ ਤੇ ਹੁਣ ਰਾਮ ਦੀ ਇੱਕ ਫੈਕਟਰੀ ਸੀਲ ਕਰ ਦਿੱਤੀ ਗਈ ਹੈ। ਦਰਅਸਲ ਰਾਮਦੇਵ ਦੀ ਕੰਪਨੀ ਪਤੰਜਲੀ ਦੀ ਇੱਕ ਫੈਕਟਰੀ ਚ ਸਰੋਂ ਦੇ ਤੇਲ ‘ਚ ਮਿਲਾਵਟ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਦੇ ਅਲਵਰ ‘ਚ ਸ਼ਿਕਾਇਕ ਮਿਲਣ ਤੋਂ ਬਾਅਦ ਪਾਤੰਜਲੀ ਦੇ ਸਰੋਂ ਦੇ ਤੇਲ ਦੀ ਫੈਕਟਰੀ ਬੰਦ ਕਰ ਦਿੱਤੀ ਗਈ ਹੈ।ਅਜੇ ਕੁਝ ਸਮਾਂ ਪਹਿਲਾਂ ਹੀ ਪਤੰਜਲੀ ਨੇ ਆਪਣੇ ਸਰੋਂ ਦੇ ਤੇਲ ਦਾ ਇਸ਼ਤਿਹਾਰ ਦਿੱਤਾ ਸੀ ਤੇ ਉਸ ‘ਚ ਦਾਅਵਾ ਕੀਤਾ ਗਿਆ ਸੀ ਕਿ ਬਾਕੀ ਕੰਪਨੀਆਂ ਸੋਂ ਦੇ ਤੇਲ ‘ਚ ਮਿਲਾਵਟ ਕਰਦੀਆਂ ਨੇ ਪਰ ਪਤੰਜਲੀ ਦਾ ਤੇਲ ਪਿਓਰ ਹੁੰਦਾ।ਹਾਲਾਂਕਿ ਇਸ ਦਾਅਵੇ ਦਾ ਤਮਾਮ ਕੰਪਨੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ ਪਰ ਹੁਣ ਪਤੰਜਲੀ ਦੇ ਤੇਲ ‘ਚ ਹੀ ਮਿਲਾਵਟ ਦਾ ਇਲਜ਼ਮਾ ਹੈ ਜਿਸ ਕਾਰਨ ਪ੍ਰਸ਼ਾਸਨ ਨੇ ਅਲਵਟ ਦੇ ਖੈਰਥਲ ਸਥਿਤ ਫੈਕਟਰੀ ਨੂੰ ਸੀਲ਼ ਕਰ ਦਿੱਤਾ ਗਿਆ ਹੈ।
ਦਰਅਸਲ ਰਾਮਦੇਵ ਨੇ ਕਿਹਾ ਸੀ ਕਿ ਲੱਖਾਂ ਲੋਕਾਂ ਦੀ ਮੌਤ ਐਲੋਪੈਥੀ ਦਵਾਈਆਂ ਖਾਣ ਨਾਲ ਹੋਈ ਹੈ।ਜਿੰਨੇ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਤੇ ਹਸਪਤਾਲ ਨਾ ਜਾਣ ਨਾਲ ਹੋਈ ਹੈ, ਉਸ ਤੋਂ ਜ਼ਿਆਦਾ ਮੌਤਾਂ ਐਲੋਪੈਥੀ ਦੀਆਂ ਦਵਾਈਆਂ ਖਾਣ ਨਾਲ ਹੋਈਆਂ ਹਨ॥ ਰਾਮਦੇਵ ਦੇ ਇਸ ਬਿਆਨ ਤੋਂ ਬਾਅਦ ਆਈਐੱਮਏ ਸਣੇ ਦੇਸ਼ ਦੇ ਤਮਾਮ ਡਾਕਟਰ ਭੜਕ ਗਏ ਤੇ ਉਨਹਾਂ ਵੱਲੋਂ ਰਾਮਦੇਵ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਆਈਐੱੰਏ ਨੇ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਦੇਸ਼ਧ੍ਰੌਹ ਦਾ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ। ਕਰੋਨਾ ਕਾਲ ‘ਚ ਜਿੰਨਾ ਡਾਕਟਰਾਂ ਨੇ ਲੱਖਾਂ ਲੋਕਾਂ ਦੀ ਜਨਾ ਬਚਾਈ ਕਈ ਡਾਕਰਟ ਤਾਂ ਦੂਜਿਆ ਦੀ ਜਾਚ ਬਚਾਉਂਦੇ ਬਚਾਉਂਦੇ ਖੁਦ ਵੀ ਜਾਨ ਗਵਾ ਗਏ ਉਨ੍ਹਾਂ ਡਾਕਟਰਾਂ ਦਾ ਰਾਮਦੇਵ ਲਗਾਤਾਰ ਮਜ਼ਾਕ ਉਡਾ ਰਹੇ ਨੇ।ਐਲੋਪੈਥੀ ਦਵਾਈਆਂ ‘ਤੇ ਬਾਬਾ ਰਾਮ ਦੇਵ ਦੇ ਵਿਵਾਦਿਤ ਬਿਆਨ ਤੋਂ ਹੁਣ ਉਸਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠ ਰਹੀ ਹੈ। ਟਵਿੱਟਰ ‘ਤੇ ਐਸ਼ਟੈਗ ਅਰੈਸਟ ਰਾਮਦੇਵ ਟਰੈਂਡ ਕਰ ਰਿਹਾ। ਪਰ ਇਸਤੋਂ ਬਾਅਦ ਕਾਰੋਬਾਰੀ ਰਾਮਦੇਵ ਨੇ ਦੇਸ਼ ਤੰਤਰ ਨੂੰ ਚੈਲੰਜ ਕਰਦਿਆਂ ਬੜੇ ਫੁਕਰਪੁਣੇ ਵਾਲਾ ਬਿਆਨ ਦੇ ਦਿੱਤਾ ਹੈ। ਰਾਮਦੇਵ ਨੇ ਕਿਹਾ ਹੈ, “ਉਨ੍ਹਾਂ ਦਾ ਬਾਪ ਵੀ ਸਵਾਮੀ ਰਾਮਦੇਵ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ।” ਰਾਮਦੇਵ ਦਾ ਇਹ ਬਿਆਨ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਵਿੱਚ ਹੈ।