ਮੋਹਾਲੀ ਸਥਿਤ ਇੰਟੈਲੀਜੈਂਸ ਆਫਿਸ ‘ਚ ਦੂਜੇ ਧਮਾਕੇ ਦੀ ਖਬਰ ਝੂਠੀ ਹੈ।ਮੋਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ।ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਦੂਜੇ ਧਮਾਕੇ ਨਾਲ ਜੁੜੀਆਂ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ।ਜੋ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੀ ਹੈ।
ਉਨ੍ਹਾਂ ਨੇ ਇਸ ਤਰ੍ਹਾਂ ਦੀ ਅਫਵਾਹ ਫੈਲਾਉਣ ਨੂੰ ਜਮ ਕੇ ਫਟਕਾਰ ਲਗਾਈ।ਐੱਸਐੱਸਪੀ ਨੇ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦਿਆਂ ‘ਤੇ ਇਸ ਤਰ੍ਹਾਂ ਦੀ ਖ਼ਬਰਾਂ ਨਾਲ ਸਮਾਜ ‘ਚ ਅਸ਼ਾਂਤੀ ਦਾ ਮਾਹੌਲ ਬਣਦਾ ਹੈ।
ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਆਫਿਸ ‘ਚ ਸੋਮਵਾਰ ਰਾਤ ਨੂੰ ਰਾਕੇਟ ਨਾਲ ਧਮਾਕਾ ਕੀਤਾ ਗਿਆ।ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।ਇੰਟੈਲੀਜੈਂਸ ਵਿੰਗ ਦੇ ਆਫਿਸ ‘ਚ ਵੀ ਸਿਰਫ਼ ਆਈਡੀ ਕਾਰਡ ਦੇ ਰਾਹੀਂ ਐਂਟਰੀ ਹੋ ਰਹੀ ਹੈ।ਇੱਥੇ ਡਿਊਟੀ ਕਰਨ ਵਾਲੇ ਚੁਣਿੰਦੇ ਕਰਮਚਾਰੀ ਹੀ ਆਫਿਸ ਬੁਲਾਏ ਜਾ ਰਹੇ ਹਨ।ਸੋਮਵਾਰ ਰਾਤ 7.45 ਵਜੇ ਇਲਾਕਾ ਸੀਲ ਹੋਣ ਤੋਂ ਬਾਅਦ ਧਮਾਕੇ ਦੀ ਅਫਵਾਹ ਫੈਲੀ ਸੀ।