ਪੰਜਾਬ ਕਾਂਗਰਸ ਅਤੇ ਸੂਬਾ ਸਰਕਾਰ ਵਿਚਾਲੇ ਤਾਲਮੇਲ ਸਥਾਪਿਤ ਕਰਨ ਲਈ ਬਣਾਈ ਕੋਆਰਡੀਨੇਸ਼ਨ ਕਮੇਟੀ ਦੀ ਅੱਜ ਹੋਣ ਵਾਲੀ ਤੀਜੀ ਬੈਠਕ ਟਾਲ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਵੀ ਤੈਅ ਬੈਠਕ ਵੱਖ ਵੱਖ ਕਾਰਨਾਂ ਕਰਕੇ ਟਾਲੀ ਗਈ ਹੈ, ਜਿਸ ਤੋਂ ਸਾਫ ਹੈ ਕਿ ਹਾਈਕਮਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਕੈਮਿਸਟਰੀ ਨਹੀਂ ਬਣ ਰਹੀ ਹੈ।
ਦੋਵਾਂ ਨੇਤਾਵਾਂ ਦੇ ਵਿਚਾਲੇ ਤਾਲਮੇਲ ਦੀਆਂ ਸਾਰੀਆਂ ਕੋਸ਼ਿਸ਼ਾਂ ਫਿਲਹਾਲ ਕੋਈ ਰੰਗ ਲਿਆਉਂਦੀ ਦਿਖਾਈ ਨਹੀਂ ਦੇ ਰਹੀਆਂ ਹਨ।ਸਿੱਧੂ ਦੀ ਪਹਿਲ ਅਤੇ ਮੁੱਖ ਮੰਤਰੀ ਦੀ ਰਜਾਮੰਦੀ ਦੇ ਬਾਅਦ 10 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਗਠਂ ਕੀਤਾ ਗਿਆ ਸੀ, ਜਿਸ ‘ਚ ਬਾਅਦ ‘ਚ 3 ਹੋਰ ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ।ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਸ 13 ਮੈਂਬਰੀ ਕਮੇਟੀ ‘ਚ ਸਿੱਧੂ ਦਾ ਨਾਮ ਕਾਫੀ ਹੇਠਾਂ ਹੈ, ਜਦੋਂ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ।
ਉਨਾਂ੍ਹ ਨੂੰ ਕਮੇਟੀ ਦਾ ਕੋ-ਚੇਅਰਮੈਨ ਵੀ ਨਹੀਂ ਬਣਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਇਹੀ ਕਾਰਨ ਹੈ ਕਿ ਸਿੱਧੂ ਖੁਦ ਅਜਿਹੀਆਂ ਬੈਠਕਾਂ ਤੋਂ ਕਿਨਾਰਾ ਕਰ ਰਹੇ ਹਨ।ਪਹਿਲੀ ਬੈਠਕ ਮੁੱਖ ਮੰਤਰੀ ਅਤੇ ਦੂਜੀ ਬੈਠਕ ਸਿੱਧੂ ਦੇ ਹੋਰ ਰੁਝੇਵਿਆਂ ਕਾਰਨ ਨਹੀਂ ਹੋ ਸਕੀ।ਦੂਜੇ ਪਾਸੇ ਵੀਰਵਾਰ ਨੂੰ ਹੋਣ ਵਾਲੀਆਂ ਬੈਠਕਾਂ ਵੀ ਟਾਲ ਦਿੱਤੀਆਂ ਗਈਆਂ ਹਨ।