CM ਦੀ ਰਿਹਾਇਸ਼ ‘ਤੇ ਕਾਂਗਰਸੀ ਲੀਡਰਾਂ ਦਾ ਧਰਨਾ, ਧਰਮਸੋਤ ਤੇ ਗਿਲਜ਼ੀਆਂ ਖਿਲਾਫ ਕਾਰਵਾਈ ਦਾ ਕਾਂਗਰਸੀ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਘਿਰੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਾਬਕਾ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ‘ਤੇ ਹੋਈ FIR ਨੂੰ ਕਾਂਗਰਸ ਸਿਆਸੀ ਬਦਲਾਖੋਰੀ ਦੱਸ ਰਹੀ ਹੈ।ਇਸੇ ਸਿਲਸਿਲੇ ‘ਚ ਅੱਜ ਬਿਨ੍ਹਾਂ ਟਾਇਮ ਲਏ ਮੁੱਖ ਮੰਤਰੀ ਮਾਨ ਨੂੰ ਮਿਲਣ ਪਹੁੰਚੇ ਕਾਂਗਰਸੀਆਂ ਨੂੰ ਸੀਐਮ ਮਾਨ ਨਹੀਂ ਮਿਲੇ।
ਮੁੱਖ ਮੰਤਰੀ ਨੇ ਕੱਲ੍ਹ 1 ਵਜੇ ਮਿਲਣ ਦਾ ਸਮਾਂ ਦਿੱਤਾ ਹੈ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ CMO ਦਫ਼ਤਰ ‘ਚ ਧਰਨੇ ‘ਤੇ ਬੈਠ ਗਏ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕੋਈ ਮਿਲਣ ਦਾ ਤਰੀਕਾ ਨਹੀਂ ਹੈ। ਉਨ੍ਹਾਂ ਨੂੰ ਸਮਾਂ ਲੈ ਕੇ ਆਉਣਾ ਚਾਹੀਦਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ, “ਅਸੀਂ ਸਮਾਂ ਲਿਆ ਸੀ, ਪਰ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਪੌਣਾ ਘੰਟਾ ਬੈਠਾ ਰੱਖਿਆ ਅਤੇ ਉਸਤੋਂ ਬਾਅਦ ਸਾਡੀ ਤਲਾਸ਼ੀ ਲੈ ਕੇ ਜਲੀਲ ਕੀਤਾ ਗਿਆ।ਪਰ ਬਾਅਦ ਵਿੱਚ ਇਹ ਕਹਿ ਦਿੱਤਾ ਗਿਆ ਕਿ ਮੁੱਖ ਮੰਤਰੀ ਸਾਬ ਬੀਜ਼ੀ ਹਨ ਕੱਲ੍ਹ 7 ਵਜੇ ਮਿਲਣਗੇ।ਇਹ ਡੈਮੋਕਰੇਸੀ ਦਾ ਘਾਣ ਹੈ।”
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, “75 ਸਾਲ ‘ਚ ਅਜਿਹੀ ਕੋਈ ਸਰਕਾਰ ਨਹੀਂ ਦੇਖੀ ਜੋ ਵਿਰੋਧੀ ਧਿਰ ਨੂੰ ਇਸ ਤਰ੍ਹਾਂ ਜ਼ਲੀਲ ਕਰੇ।ਮੈਂਨੂੰ ਅਫਸੋਸ ਹੈ ਕਿ ਜਹਿੜੀ ਪਾਰਟੀ ਬਦਲਾਵ ਦੀ ਗੱਲ ਕਰਦੀ ਸੀ ਅੱਜ ਬਦਲਾਖੋਰੀ ‘ਤੇ ਉੱਤਰੀ ਹੋਈ ਹੈ।ਇੰਨੀ ਬੇਇਜ਼ਤੀ 75 ਸਾਲਾ ‘ਚ ਨਹੀਂ ਹੋਈ ਜਿੰਨੀ ਇਹਨਾਂ ਨੇ ਕੀਤੀ।ਸਭ ਦੀ ਤਲਾਸ਼ੀ ਇਸ ਤਰ੍ਹਾਂ ਲਈ ਜਿਵੇਂ ਅਸੀਂ ਹਵਾਲਾਤੀ ਹੋਈਏ, ਸਾਡੇ ਸਭ ਦੇ ਮੋਬਾਇਲ ਵੀ ਰੱਖ ਲਏ ਗਏ।
ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ, “ਲੋਕਤੰਤਰ ਦਾ ਘਾਣ ਹੈ, ਅੱਜ ਦਾ ਦਿਨ ਇਤਿਹਾਸ ‘ਚ ਕਾਲਖ ਨਾਲ ਲਿਖਿਆ ਗਿਆ ਹੈ।” ਉਨ੍ਹਾਂ ਕਿਹਾ , “ਅੱਤਵਾਦੀ ਵੀ ਸਾਡੇ ਪਰਿਵਾਰਾਂ ਨੂੰ ਨਹੀਂ ਡਰਾ ਸਕੇ, ਤੁਸੀਂ ਕੀ ਚੀਜ਼ ਹੋ..”