ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ ਹਨ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਭਗਵੰਤ ਮਾਨ ਨੂੰ ਇਸ ਲਈ ਪਰਮਾਤਮਾ ਦਾ ਧੰਨਵਾਦ ਅਤੇ ਅਰਦਾਸ ਕਰਨ ਆਈ ਹਾਂ ਕਿ ਉਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਾਲ ਨਿਭਾ ਸਕਣ।
ਉਨਾਂ੍ਹ ਕਿਹਾ ਕਿ ਆਮ ਲੋਕਾਂ ਨਾਲ ਵਾਅਦੇ ਕੀਤੇ ਹਨ ਪੰਜਾਬ ਸਰਕਾਰ ਨੇ ਉਹ ਹੌਲੀ ਹੌਲੀ ਪੂਰੇ ਕਰੇਗੀ।ਲੋਕਾਂ ਨੂੰ ਕੁਝ ਸਮਾਂ ਸਬਰ ਕਰਨਾ ਪਵੇਗਾ।ਦੂਜੀਆਂ ਰਾਜਨੀਤਿਕ ਪਾਰਟੀਆਂ ਵਲੋਂ ਸਰਕਾਰ ਦਾ ਵਿਰੋਧ ਕੀਤੇ ਜਾਣ ‘ਤੇ ਉਨਾਂ੍ਹ ਕਿਹਾ ਕਿ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਘਰ ਬਿਠਾ ਦਿੱਤਾ ਹੈ ਹੁਣ ਉਹ ਵਿਰੋਧ ਨਾ ਕਰਨ ਤੇ ਕੰਮ ਕਰਨ ਦੇਣ।ਜਦੋਂ ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਸੀ ਉਦੋਂ ਕੁਝ ਕਰਦੇ।