ਸਿੱਧੂ ਮੂਸੇਵਾਲਾ ਦਾ ਕਤਲ ਮਾਮਲਾ ਅੱਜ ਵੀ ਸੁਰਖੀਆਂ ‘ਚ ਬਣਿਆ ਹੋਇਆ ਹੈ। ਮੂਸੇਵਾਲਾ ਦੇ ਕਤਲ ਦੇ ਜ਼ਿੰਮੇਵਾਰਾਂ ਨੂੰ ਫੜ੍ਹਣ ਲਈ ਪੰਜਾਬ ਪੁਲਿਸ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ। ਦੂਜੇ ਪਾਸੇ ਪੁਲਿਸ ਵੱਲੋਂ ਫੜ੍ਹੇ ਗਏ ਸ਼ੱਕੀ ਸੰਦੀਪ ਕੇਕੜਾ ਜਿਸ ‘ਤੇ ਸਿੱਧੂ ਮੂਸੇਵਾਲਾ ਦੀ ਰੈਕੀ ਕਰਨ ਦੇ ਇਲਜ਼ਾਮ ਲੱਗੇ ਸੀ। ਉਸ ਦੀ ਮੁਕਤਸਰ ਜੇਲ੍ਹ ਕੁਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਕੁੱਟਮਾਰ ਬੰਬੀਹਾ ਗਰੁੱਪ ਵੱਲੋਂ ਕੀਤੀ ਗਈ ਹੈ। ਇਸ ਦੀ ਪੁਸ਼ਟੀ ਖੁੱਦ ਬੰਬੀਹਾ ਗਰੁੱਪ ਵੱਲੋਂ ਇਕ ਪੋਸਟ ਸਾਂਝੀ ਕਰ ਕੀਤੀ ਗਈ। ਜਿਸ ‘ਚ ਲਿਖਿਆ ਹੋਇਆ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਜਿਸ ਤੋਂ ਬਾਅਦ ਪੁਲਿਸ ਵੱਲੋਂ ਸੰਦੀਪ ਕੇਕੜਾ ਨੂੰ ਮੁਕਤਸਰ ਜੇਲ੍ਹ ਤੋਂ ਗੋਇੰਦਵਾਲ ਜੇਲ੍ਹ ਸਿਫਟ ਕਰ ਦਿੱਤਾ ਗਿਆ ਹੈ।
ਜੇਲ੍ਹ ਸੁਪਰੀਡੇਂਟ ਇਕਬਾਲ ਸਿੰਘ ਬਰਾੜ ਨੇ ਇਸ ਮਾਮਲੇ ‘ਤੇ ਪ੍ਰੋ-ਪੰਜਾਬ ਟੀ.ਵੀ. ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਸੰਦੀਪ ਕੇਕੜੇ ਨੂੰ ਜੇਲ੍ਹ ‘ਚ ਲਿਆਂਦਾ ਗਿਆ ਸੀ ਉਦੋਂ ਤੋਂ ਹੀ ਬੰਬੀਹਾ ਗਰੁੱਪ ਦੇ ਮੈਂਬਰ ਤੈਸ਼ ‘ਚ ਆ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮੌਕਾ ਦੇਖ ਸੰਦੀਪ ਕੇਕੜਾ ‘ਤੇ ਹਮਲਾ ਕਰ ਦਿੱਤਾ ਗਿਆ। ਪੁਲਿਸ ਵੱਲੋਂ ਸੰਦੀਪ ਕੇਕੜਾ ਨੂੰ ਹੁਣ ਗੋਇੰਦਵਾਲ ਜੇਲ੍ਹ ਸਿਫਟ ਕਰ ਦਿੱਤਾ ਗਿਆ ਹੈ ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਵੀ ਵੱਖ-ਵੱਖ ਜੇਲ੍ਹਾਂ ‘ਚ ਸ਼ਿਫਟ ਕੀਤਾ ਗਿਆ ਹੈ।