ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੱਲੋਂ ਹਾਈਕਮਾਂਡ ਨੂੰ ਲਿਖੇ ਪੱਤਰ ‘ਤੇ ਦੋ ਦਿਨ ਬਾਅਦ ਨਵਜੋਤ ਸਿੰਘ ਸਿੱਧੂ ਨੇ ਟਵਿਟਰ ‘ਤੇ ਆਪਣੀ ਚੁੱਪੀ ਤੋੜੀ ਹੈ, ਪਰ ਉਨ੍ਹਾਂ ਦਾ ਇਹ ਟਵੀਟ ਪੰਜਾਬ ਪ੍ਰਦੇਸ਼ ਇਕਾਈ ਵਿਰੁੱਧ ਬਗਾਵਤ ਨੂੰ ਦਰਸਾਉਂਦਾ ਹੈ। ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਖਿਲਾਫ ਹੋ ਰਹੀਆਂ ਗੱਲਾਂ ਦਾ ਜਵਾਬ ਸਮਾਂ ਹੀ ਦੇਵੇਗਾ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹਰੀਸ਼ ਚੌਧਰੀ ਵੱਲੋਂ ਲਿਖੀ ਚਿੱਠੀ ‘ਤੇ ਸਵਾਲ ਪੁੱਛੇ ਜਾਣ ‘ਤੇ ਨਵਜੋਤ ਸਿੰਘ ਸਿੱਧੂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਿੱਧੂ ਨੇ ਬੁੱਧਵਾਰ ਨੂੰ ਇੱਕ ਟਵੀਟ ਵਿੱਚ ਲਿਖਿਆ ਕਿ
ਮੈਂ ਅਕਸਰ ਆਪਣੇ ਵਿਰੁੱਧ ਗੱਲਾਂ ਨੂੰ ਚੁੱਪਚਾਪ ਸੁਣਦਾ ਹਾਂ
ਜਵਾਬ ਦੇਣ ਦਾ ਹੱਕ, ਮੈਂ ਸਮੇਂ ਨੂੰ ਦਿੱਤਾ ਦੇ ਰੱਖਿਆ ਹੈ
अपने ख़िलाफ़ बातें मैं अक्सर खामोशी से सुनता हूँ . . . . .
जवाब देने का हक़ , मैंने वक्त को दे रखा है . . .— Navjot Singh Sidhu (@sherryontopp) May 4, 2022