ਫਾਜ਼ਿਲਕਾ ਦੇ ਯੂਥ ਕਾਂਗਰਸ ਪ੍ਰਧਾਨ ਰੂਬੀ ਗਿੱਲ ‘ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ, ਬੀਤੀ ਰਾਤ ਜਲਾਲਾਬਾਦ ਤੋਂ ਆਪਣੇ ਘਰ ਵਾਪਸ ਅ ਰਹੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ‘ਤੇ ਪਿੰਡ ਕੰਧਾ ਵਾਲਾ ਹਾਜ਼ਰ ਖਾਂ ਦੇ ਨੇੜੇ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ।
ਇਸ ਹਮਲੇ ‘ਚ ਰੂਬੀ ਗਿੱਲ ਵਾਲ-ਵਾਲ ਬਚ ਗਏ।ਪਰ ਉਨਾਂ੍ਹ ਦੀ ਇਨੋਵਾ ਗੱਡੀ ਦੇ ਸ਼ੀਸ਼ੇ ਟੁੱਟ ਗਏ।ਫਿਲਹਾਲ ਥਾਣਾ ਅਰਨੀਵਾਲਾ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।