ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਅਧਿਆਪਕ ਦਿਵਸ ਮੌਕੇ ਦੇਸ ਦੇ 44 ਅਧਿਆਪਕਾਂ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਇੱਕਲੋਤੇ ਪ੍ਰਾਇਮਰੀ ਅਧਿਆਪਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਨੈਲਾ ਦੇ ਜਗਤਾਰ ਸਿੰਘ ਮਨੈਲਾ ਵੀ ਇਸ ਵਿੱਚ ਸਾਮਿਲ ਹਨ । ਇਹ ਸਮਾਗਮ ਵਿੱਚ ਰਸਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਜੀ ਨੇ ਵਰਚੂਅਲ ਰਾਹੀਂ ਇਹ ਪੁਰਸਕਾਰ ਤਕਸੀਮ ਕੀਤੇ । ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੀ ਵੱਲੋਂ ਅੱਜ ਅਧਿਆਪਕ ਦਿਵਸ ਤੇ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਡਾ. ਰਾਧਾ ਕਿ੍ਰਸ਼ਨਨ ਜੀ ਦੇ ਜਨਮ ਦਿਨ ਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕਾਂ ਨੇ ਕੋਵਿਡ ਮਹਾਮਾਰੀ ਦੌਰਾਨ ਵੀ ਬੱਚਿਆਂ ਦੀ ਪੜ੍ਹਾਈ ਆਨ- ਲਾਈਨ ਵਿਧੀ ਰਾਹੀਂ ਕਰਵਾਈ ਗਈ ।
ਅਧਿਆਪਕਾਂ ਵੱਲੋਂ ਰਵਾਇਤੀ ਤਰੀਕਿਆਂ ਤੋਂ ਹੱਟ ਕੇ ਡਿਜੀਟਲ ਤਰੀਕਿਆਂ ਨਾਲ ਪੜ੍ਹਾਉਣ ਚੇ ਸਹਿਜ ਨਹੀਂ ਸਨ ।ਰਾਸ਼ਟਰਪਤੀ ਨੇ ਅਧਿਆਪਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੰਨੇ ਘੱਟ ਸਮੇਂ ਚੇ ਸਾਡੇ ਅਧਿਆਪਕਾਂ ਨੇ ਡਿਜੀਟਲ ਤਰੀਕਿਆਂ ਨਾਲ ਵਿਦਿਆਰਥੀਆਂ ਨਾਲ ਸਖ਼ਤ ਮਿਹਨਤ ਕੀਤੀ । ਰਾਸ਼ਟਰਪਤੀ ਨੇ ਕਿਹਾ ਕਿ ਮੈ ਇਹ ਕੌਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਮੁਬਾਰਕਾਂ ਦੇ ਰਿਹਾ ਹਾਂ ਅਧਿਆਪਕ ਜਗਤਾਰ ਸਿੰਘ ਮਨੈਲਾ ਵੱਲੋਂ ਸਮੁਦਾਇ ਦੀ ਮਦਦ ਨਾਲ ਸਕੂਲ ਨੂੰ ਇੱਕ ਸਮਾਰਟ ਸਕੂਲ ਵਿੱਚ ਤਬਦੀਲ ਕਰਕੇ ਸਕੂਲ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਅਤੇ ਬੱਚਿਆਂ ਦੇ ਮਾਪਿਆ ਤੇ ਸੁਮਦਾਇ ਨੂੰ ਨਾਲ ਜੋੜ ਕੇ ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ ਵਿੱਚ ਵਾਧਾ ਕੀਤਾ ।
ਫ਼ਤਹਿਗੜ੍ਹ ਸਾਹਿਬ ਦੇ ਬਲਾਕ ਖਮਾਣੋ ਦੇ ਪਿੰਡ ਮਨੈਲਾ ਦੇ ਅਧਿਆਪਕ ਜਗਤਾਰ ਸਿੰਘ ਮਨੈਲਾ ਨੂੰ ਵੀ ਵਿਸ਼ੇਸ਼ ਤੌਰ ਤੇ ਕੌਮੀ ਪੁਰਸਕਾਰ ਨਾਲ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਸਨਮਾਨਿਤ ਕੀਤਾ ਗਿਆ । ਜਗਤਾਰ ਸਿੰਘ ਮਨੈਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਨੈਲਾ ਦੀ ਆਲੀਸ਼ਾਨ ਇਮਾਰਤ ਦੇ ਨਾਲ ਨਾਲ ਹਰੀਆਂ ਭਰੀਆਂ ਪਾਰਕਾਂ ਤੇ ਸਕੂਲ ਆਧੁਨਿਕ ਬੁਨਿਆਦੀ ਸਹੂਲਤਾਂ ਨਾਲ ਲੈਸ ਹੈ ਜਿੱਥੇ ਬੱਚਿਆਂ ਦੇ ਬੈਠਣ ਲਈ ਰੰਗ-ਬਰੰਗਾ ਫ਼ਰਨੀਚਰ ਅਤੇ ਸਕੂਲ ਦੇ ਕਲਾਸ-ਰੂਮ , ਪ੍ਰੋਜੈਕਟ ,ਐਲ ਈ ਡੀ , ਭਾਸ਼ਾ ਲੈਬ , ਲਾਇਬ੍ਰੇਰੀ , ਵਰਕਿੰਗ ਮਾਡਲ ਜਿਵੇਂ ਟ੍ਰੈਫ਼ਿਕ ਲਾਇਟ , ਭਾਖੜਾ ਡੈਮ, ਐਜੂਕੇਸ਼ਨਲ ਪਾਰਕਾ , ਮੈਥ ਪਾਰਕ , ਪ੍ਰੀ – ਪ੍ਰਾਇਮਰੀ ਏ. ਸੀ ਕਮਰੇ ਅਤੇ ਗੁਣਾਤਮਿਕ ਸਿੱਖਿਆ , ਸੀ ਸੀ ਟੀ ਵੀ ਕੈਮਰੇ ਜੋ ਬੱਚਿਆਂ ਨੂੰ ਹਰੇਕ ਤਰਾ ਦੀ ਸਹੂਲਤ ਦਾ ਪ੍ਰਬੰਧ ਕਰਵਾਇਆਂ ਹੋਇਆਂ ਹੈ ਜਿੱਥੇ ਇਲਾਕੇ ਦੇ ਸਾਰੇ ਪਿੰਡਾ ਦੇ ਬੱਚੇ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹਨ ।