ਸ੍ਰੀਨਗਰ-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਜੰਮੂ -ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਖੀਰ ਭਵਾਨੀ ਮੰਦਰ ਦੇ ਦਰਸ਼ਨ ਕੀਤੇ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਰਾਹੁਲ ਗਾਂਧੀ ਦੋ ਦਿਨਾਂ ਦੌਰੇ ‘ਤੇ ਜੰਮੂ-ਕਸ਼ਮੀਰ ਪਹੁੰਚੇ ਸਨ। ਰਾਹੁਲ ਗਾਂਧੀ ਅੱਜ ਤੜਕੇ ਮੱਧ ਕਸ਼ਮੀਰ ਜ਼ਿਲ੍ਹੇ ਦੇ ਤੁਲਾਮੁੱਲਾ ਇਲਾਕੇ ਵਿੱਚ ਸਥਿਤ ਮੰਦਰ ਪਹੁੰਚੇ। “ਇਹ ਇੱਕ ਨਿਜੀ ਦੌਰਾ ਸੀ। ਰਾਹੁਲ ਮੰਦਰ ਜਾਣਾ ਚਾਹੁੰਦੇ ਸਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਸਵਾਗਤ ਲਈ ਪਾਰਟੀ ਦੇ ਕਈ ਨੇਤਾ ਅਤੇ ਸਮਰਥਕ ਮੰਦਰ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ। ਗਾਂਧੀ ਡਲ ਝੀਲ ਦੇ ਕਿਨਾਰੇ ਸਥਿਤ ਦਰਗਾਹ ਹਜ਼ਰਤਬਲ ਦਾ ਵੀ ਦੌਰਾ ਕਰਨਗੇ। ਕਾਂਗਰਸੀ ਸੰਸਦ ਮੈਂਬਰ ਨੇ ਸੋਮਵਾਰ ਸ਼ਾਮ ਨੂੰ ਇੱਥੇ ਇੱਕ ਹੋਟਲ ਵਿੱਚ ਜੰਮੂ -ਕਸ਼ਮੀਰ ਰਾਜ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਦੇ ਪੁੱਤਰ ਦੇ ‘ਰਿਸੈਪਸ਼ਨ’ ਵਿੱਚ ਵੀ ਸ਼ਿਰਕਤ ਕੀਤੀ। ਉਹ ਮੰਗਲਵਾਰ ਨੂੰ ਸਵੇਰੇ 11.30 ਵਜੇ ਐਮਏ ਰੋਡ ਸਥਿਤ ਪਾਰਟੀ ਹੈੱਡਕੁਆਰਟਰ ਦਾ ਉਦਘਾਟਨ ਕਰਨਗੇ।
ਕਾਂਗਰਸੀ ਆਗੂ ਨੇ ਕਿਹਾ ਕਿ ਉਹ ਪਾਰਟੀ ਦਫਤਰ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਗੱਲਬਾਤ ਵੀ ਕਰਨਗੇ। ਗਾਂਧੀ ਮੰਗਲਵਾਰ ਸ਼ਾਮ ਤਕ ਦਿੱਲੀ ਲਈ ਰਵਾਨਾ ਹੋ ਜਾਣਗੇ।