ਬੀਤੇ ਦੀਨੇ ਸਥਾਨਕ ਵਿਜੀਲੈਂਸ ਬਿਊਰੋ ਨੇ ਨਗਰ ਸੁਧਾਰ ਟਰੱਸਟ ਇੱਕ ਕਲਰਕ ਅਤੇ ਇੱਕ ਏਜੰਟ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।
ਪਤਾ ਲਗਾ ਹੈ ਕਿ ਗ੍ਰਿਫ਼ਤਾਰ ਕੀਤੇ ਕਲਰਕ ਦੀ ਪਛਾਣ ਦਿਨੇਸ਼ ਖੰਨਾ ਤੇ ਏਜੰਟ ਦੀ ਪਛਾਣ ਨਵਦੀਪ ਸਿੰਘ ਵਜੋਂ ਹੋਈ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਐੱਸਐੱਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਕੰਵਲਜੀਤ ਨਾਮ ਦੇ ਵਿਅਕਤੀ ਵੱਲੋ ਸ਼ਿਕਾਇਤ ਦਿੱਤੀ ਸੀ ਕਿ ਇਕ ਜਾਇਦਾਦ ਸਬੰਧੀ ਫਾਈਲ ਦੇਣ ਬਦਲੇ ਕਲਰਕ ਦਿਨੇਸ਼ ਖੰਨਾ ਨੇ ਉਸ ਕੋਲੋਂ ਪੰਜਾਹ ਹਜ਼ਾਰ ਰੁਪਏ ਦੀ ਮੰੰਗ ਕੀਤੀ ਹੈ।
ਬਾਅਦ ਵਿੱਚ ਇਹ ਸੌਦਾ 25 ਹਜ਼ਾਰ ਰੁਪਏ ’ਤੇ ਤੈਅ ਹੋਇਆ, ਜਿਸ ਮਗਰੋਂ ਪੈਸੇ ਫੜਨ ਆਏ ਕਲਰਕ ਤੇ ਏਜੰਟ ਨੂੰ ਪੁਲੀਸ ਨੇ ਰੰਗੇ ਹੱਥੀਂ ਕਾਬੂ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਨੇ 2019 ’ਚ ਰਣਜੀਤ ਐਵੇਨਿਊ ’ਚ 90 ਲੱਖ ਰੁਪਏ ਨਾਲ ਮਕਾਨ ਖਰੀਦਿਆ ਸੀ ਉਸ ਨੇ ਨਗਰ ਟਰੱਸਟ ’ਚ ਸਬੰਧਤ ਵਿਭਾਗ ਨਾਲ ਸੰਪਰਕ ਕਰਕੇ ਦਸਤਾਵੇਜ਼ ਦਿਖਾਉਣ ਵਿਅਕਤੀ ਵੱਲੋ ਲਈ ਕਿਹਾ, ਪਰ ਸਬੰਧਤ ਕਰਮਚਾਰੀ ਨੇ ਫਾਈਲ ਦਿਖਾਉਣ ਬਦਲੇ ਰਿਸ਼ਵਤ ਦੀ ਮੰਗ ਕੀਤੀ।
ਇਹ ਦੋਵੇਂ ਜਦੋਂ ਉਸ ਦੇ ਘਰ ਫਾਈਲ ਦੇਣ ਤੇ ਰਿਸ਼ਵਤ ਦੀ ਰਕਮ ਲੈਣ ਆਏ ਤਾਂ ਵਿਜੀਲੈਂਸ ਦੇ ਕਰਮਚਾਰੀਆਂ ਨੇ ਇਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।