ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜੰਗ ਦਾ ਐਲਾਨ ਕਰਨ ਤੋਂ ਬਾਅਦ ਯੂਕਰੇਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਰੂਸੀ ਹਮਲੇ ਦੇ ਵਿਚਕਾਰ, ਯੂਕਰੇਨ ਨੂੰ ਡਰ ਹੈ ਕਿ ਉਨ੍ਹਾਂ ਕੋਲ ਆਉਣ ਵਾਲੀਆਂ ਫਲਾਈਟਾਂ ‘ਤੇ ਸਾਈਬਰ ਹਮਲਾ ਹੋ ਸਕਦਾ ਹੈ। ਇਸ ਦੌਰਾਨ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਭਾਰਤੀ ਨਾਗਰਿਕਾਂ ਦੀ ਚਿੰਤਾ ਜ਼ਾਹਰ ਕਰਦੇ ਹੋਏ ਕੇਂਦਰ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ।
हर मुश्किल वक्त में मुँह फेर लेना..
और चुप्पी साध लेना ही मोदी सरकार की आदत बन गयी है ।हमारे 20,000 भारतीय युवा #Ukraine में भय, आशंका और जीवन पर ख़तरे की स्थिति से जूझने को मजबूर हैं।
समय रहते उन्हें सकुशल लाने का इंतजाम क्यों नहीं किया ? क्या यही 'आत्मनिर्भर' मिशन है ?
— Randeep Singh Surjewala (@rssurjewala) February 24, 2022
ਉਨ੍ਹਾਂ ਟਵੀਟ ਕੀਤਾ ਕਿ ਮੋਦੀ ਸਰਕਾਰ ਦੀ ਆਦਤ ਬਣ ਗਈ ਹੈ ਕਿ ਉਹ ਹਰ ਮੁਸ਼ਕਲ ‘ਚ ਮੂੰਹ ਮੋੜ ਲੈਂਦੀ ਹੈ। ਸਾਡੇ 20,000 ਭਾਰਤੀ ਨੌਜਵਾਨ ਯੂਕਰੇਨ ਵਿੱਚ ਡਰ, ਅੰਸ਼ਕਾ ਅਤੇ ਜਾਨਲੇਵਾ ਹਾਲਾਤ ਨਾਲ ਨਜਿੱਠਣ ਲਈ ਮਜਬੂਰ ਹਨ। ਤੁਸੀਂ ਸਮੇਂ ਸਿਰ ਉਨ੍ਹਾਂ ਨੂੰ ਸੁਰੱਖਿਅਤ ਲਿਆਉਣ ਲਈ ਪ੍ਰਬੰਧ ਕਿਉਂ ਨਹੀਂ ਕੀਤੇ? ਕੀ ਇਹ ਇੱਕ ਸਵੈ-ਪੂਰਤੀ ਮਿਸ਼ਨ ਹੈ?